1 ਰਾਜਿਆਂ 11

ਪਹਿਲਾਂ ਜਦੋਂ ਦਾਵੀਦ ਅਦੋਮ ਨਾਲ ਲੜ ਰਿਹਾ ਸੀ ਤਾਂ ਸੈਨਾਪਤੀ ਯੋਆਬ ਨੇ ਜੋ ਮੁਰਦਿਆਂ ਨੂੰ ਦੱਬਣ ਲਈ ਚੜ੍ਹਿਆ ਸੀ ਅਦੋਮ ਦੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।

1 Kings 11:15 (UKJV) For it came to pass, when David was in Edom, and Joab the captain of the host was gone up to bury the slain, after he had smitten every male in Edom;

13ਤਾਂ ਵੀ ਮੈਂ ਉਹ ਦੇ ਕੋਲੋਂ ਸਾਰਾ ਰਾਜ ਨਹੀਂ ਖੋਹਾਂਗਾ, ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਵੀਦ ਦੇ ਕਾਰਨ ਅਤੇ ਯੇਰੂਸ਼ਲੇਮ ਦੇ ਕਾਰਨ ਜਿਸ ਨੂੰ ਮੈਂ ਚੁਣਿਆ ਹੈ ਦਿਆਂਗਾ।”

14ਤਦ ਯਾਹਵੇਹ ਨੇ ਸ਼ਲੋਮੋਨ ਦੇ ਵਿਰੁੱਧ ਅਦੋਮ ਦੇ ਸ਼ਾਹੀ ਵੰਸ਼ ਵਿੱਚੋਂ ਇੱਕ ਵਿਰੋਧੀ ਹਦਦ ਅਦੋਮੀ ਨੂੰ ਖੜ੍ਹਾ ਕੀਤਾ।

15ਪਹਿਲਾਂ ਜਦੋਂ ਦਾਵੀਦ ਅਦੋਮ ਨਾਲ ਲੜ ਰਿਹਾ ਸੀ ਤਾਂ ਸੈਨਾਪਤੀ ਯੋਆਬ ਨੇ ਜੋ ਮੁਰਦਿਆਂ ਨੂੰ ਦੱਬਣ ਲਈ ਚੜ੍ਹਿਆ ਸੀ ਅਦੋਮ ਦੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।

16ਯੋਆਬ ਅਤੇ ਇਸਰਾਏਲ ਦੇ ਸਾਰੇ ਲੋਕ ਉੱਥੇ ਛੇ ਮਹੀਨਿਆਂ ਤੱਕ ਰਹੇ, ਜਦ ਤੱਕ ਉਹਨਾਂ ਨੇ ਅਦੋਮ ਦੇ ਸਾਰੇ ਮਨੁੱਖਾਂ ਨੂੰ ਨਾਸ ਕਰ ਦਿੱਤਾ।

17ਪਰ ਹਦਦ ਜੋ ਅਜੇ ਇੱਕ ਮੁੰਡਾ ਹੀ ਸੀ, ਆਪਣੇ ਪਿਤਾ ਦੀ ਸੇਵਾ ਕਰਨ ਵਾਲੇ ਅਦੋਮੀ ਅਧਿਕਾਰੀਆਂ ਨਾਲ ਮਿਸਰ ਨੂੰ ਭੱਜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.