1 ਰਾਜਿਆਂ 11

ਤਦ ਯਾਹਵੇਹ ਨੇ ਸ਼ਲੋਮੋਨ ਦੇ ਵਿਰੁੱਧ ਅਦੋਮ ਦੇ ਸ਼ਾਹੀ ਵੰਸ਼ ਵਿੱਚੋਂ ਇੱਕ ਵਿਰੋਧੀ ਹਦਦ ਅਦੋਮੀ ਨੂੰ ਖੜ੍ਹਾ ਕੀਤਾ।

1 Kings 11:14 (UKJV) And the LORD stirred up an adversary unto Solomon, Hadad the Edomite: he was of the king's seed in Edom.

12ਤਾਂ ਵੀ ਤੇਰੇ ਪਿਤਾ ਦਾਵੀਦ ਦੀ ਖ਼ਾਤਰ ਮੈਂ ਤੇਰੇ ਜੀਵਨ ਕਾਲ ਵਿੱਚ ਅਜਿਹਾ ਨਹੀਂ ਕਰਾਂਗਾ। ਮੈਂ ਇਸਨੂੰ ਤੇਰੇ ਪੁੱਤਰ ਦੇ ਹੱਥੋਂ ਪਾੜ ਦਿਆਂਗਾ।

13ਤਾਂ ਵੀ ਮੈਂ ਉਹ ਦੇ ਕੋਲੋਂ ਸਾਰਾ ਰਾਜ ਨਹੀਂ ਖੋਹਾਂਗਾ, ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਵੀਦ ਦੇ ਕਾਰਨ ਅਤੇ ਯੇਰੂਸ਼ਲੇਮ ਦੇ ਕਾਰਨ ਜਿਸ ਨੂੰ ਮੈਂ ਚੁਣਿਆ ਹੈ ਦਿਆਂਗਾ।”

14ਤਦ ਯਾਹਵੇਹ ਨੇ ਸ਼ਲੋਮੋਨ ਦੇ ਵਿਰੁੱਧ ਅਦੋਮ ਦੇ ਸ਼ਾਹੀ ਵੰਸ਼ ਵਿੱਚੋਂ ਇੱਕ ਵਿਰੋਧੀ ਹਦਦ ਅਦੋਮੀ ਨੂੰ ਖੜ੍ਹਾ ਕੀਤਾ।

15ਪਹਿਲਾਂ ਜਦੋਂ ਦਾਵੀਦ ਅਦੋਮ ਨਾਲ ਲੜ ਰਿਹਾ ਸੀ ਤਾਂ ਸੈਨਾਪਤੀ ਯੋਆਬ ਨੇ ਜੋ ਮੁਰਦਿਆਂ ਨੂੰ ਦੱਬਣ ਲਈ ਚੜ੍ਹਿਆ ਸੀ ਅਦੋਮ ਦੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।

16ਯੋਆਬ ਅਤੇ ਇਸਰਾਏਲ ਦੇ ਸਾਰੇ ਲੋਕ ਉੱਥੇ ਛੇ ਮਹੀਨਿਆਂ ਤੱਕ ਰਹੇ, ਜਦ ਤੱਕ ਉਹਨਾਂ ਨੇ ਅਦੋਮ ਦੇ ਸਾਰੇ ਮਨੁੱਖਾਂ ਨੂੰ ਨਾਸ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.