1 ਰਾਜਿਆਂ 11

ਯੋਆਬ ਅਤੇ ਇਸਰਾਏਲ ਦੇ ਸਾਰੇ ਲੋਕ ਉੱਥੇ ਛੇ ਮਹੀਨਿਆਂ ਤੱਕ ਰਹੇ, ਜਦ ਤੱਕ ਉਹਨਾਂ ਨੇ ਅਦੋਮ ਦੇ ਸਾਰੇ ਮਨੁੱਖਾਂ ਨੂੰ ਨਾਸ ਕਰ ਦਿੱਤਾ।

1 Kings 11:16 (UKJV) (For six months did Joab remain there with all Israel, until he had cut off every male in Edom:)

14ਤਦ ਯਾਹਵੇਹ ਨੇ ਸ਼ਲੋਮੋਨ ਦੇ ਵਿਰੁੱਧ ਅਦੋਮ ਦੇ ਸ਼ਾਹੀ ਵੰਸ਼ ਵਿੱਚੋਂ ਇੱਕ ਵਿਰੋਧੀ ਹਦਦ ਅਦੋਮੀ ਨੂੰ ਖੜ੍ਹਾ ਕੀਤਾ।

15ਪਹਿਲਾਂ ਜਦੋਂ ਦਾਵੀਦ ਅਦੋਮ ਨਾਲ ਲੜ ਰਿਹਾ ਸੀ ਤਾਂ ਸੈਨਾਪਤੀ ਯੋਆਬ ਨੇ ਜੋ ਮੁਰਦਿਆਂ ਨੂੰ ਦੱਬਣ ਲਈ ਚੜ੍ਹਿਆ ਸੀ ਅਦੋਮ ਦੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।

16ਯੋਆਬ ਅਤੇ ਇਸਰਾਏਲ ਦੇ ਸਾਰੇ ਲੋਕ ਉੱਥੇ ਛੇ ਮਹੀਨਿਆਂ ਤੱਕ ਰਹੇ, ਜਦ ਤੱਕ ਉਹਨਾਂ ਨੇ ਅਦੋਮ ਦੇ ਸਾਰੇ ਮਨੁੱਖਾਂ ਨੂੰ ਨਾਸ ਕਰ ਦਿੱਤਾ।

17ਪਰ ਹਦਦ ਜੋ ਅਜੇ ਇੱਕ ਮੁੰਡਾ ਹੀ ਸੀ, ਆਪਣੇ ਪਿਤਾ ਦੀ ਸੇਵਾ ਕਰਨ ਵਾਲੇ ਅਦੋਮੀ ਅਧਿਕਾਰੀਆਂ ਨਾਲ ਮਿਸਰ ਨੂੰ ਭੱਜ ਗਿਆ।

18ਉਹ ਮਿਦਯਾਨ ਤੋਂ ਚੱਲ ਕੇ ਪਾਰਾਨ ਨੂੰ ਗਏ। ਤਦ ਉਹ ਪਾਰਾਨ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਮਿਸਰ ਦੇ ਰਾਜੇ ਫ਼ਿਰਾਊਨ ਕੋਲ ਗਏ, ਜਿਸ ਨੇ ਹਦਦ ਨੂੰ ਇੱਕ ਘਰ ਅਤੇ ਜ਼ਮੀਨ ਦਿੱਤੀ ਅਤੇ ਉਸਨੂੰ ਭੋਜਨ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.