1 ਰਾਜਿਆਂ 11

ਉਹ ਮਿਦਯਾਨ ਤੋਂ ਚੱਲ ਕੇ ਪਾਰਾਨ ਨੂੰ ਗਏ। ਤਦ ਉਹ ਪਾਰਾਨ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਮਿਸਰ ਦੇ ਰਾਜੇ ਫ਼ਿਰਾਊਨ ਕੋਲ ਗਏ, ਜਿਸ ਨੇ ਹਦਦ ਨੂੰ ਇੱਕ ਘਰ ਅਤੇ ਜ਼ਮੀਨ ਦਿੱਤੀ ਅਤੇ ਉਸਨੂੰ ਭੋਜਨ ਦਿੱਤਾ।

1 Kings 11:18 (UKJV) And they arose out of Midian, and came to Paran: and they took men with them out of Paran, and they came to Egypt, unto Pharaoh king of Egypt; which gave him an house, and appointed him victuals, and gave him land.

16ਯੋਆਬ ਅਤੇ ਇਸਰਾਏਲ ਦੇ ਸਾਰੇ ਲੋਕ ਉੱਥੇ ਛੇ ਮਹੀਨਿਆਂ ਤੱਕ ਰਹੇ, ਜਦ ਤੱਕ ਉਹਨਾਂ ਨੇ ਅਦੋਮ ਦੇ ਸਾਰੇ ਮਨੁੱਖਾਂ ਨੂੰ ਨਾਸ ਕਰ ਦਿੱਤਾ।

17ਪਰ ਹਦਦ ਜੋ ਅਜੇ ਇੱਕ ਮੁੰਡਾ ਹੀ ਸੀ, ਆਪਣੇ ਪਿਤਾ ਦੀ ਸੇਵਾ ਕਰਨ ਵਾਲੇ ਅਦੋਮੀ ਅਧਿਕਾਰੀਆਂ ਨਾਲ ਮਿਸਰ ਨੂੰ ਭੱਜ ਗਿਆ।

18ਉਹ ਮਿਦਯਾਨ ਤੋਂ ਚੱਲ ਕੇ ਪਾਰਾਨ ਨੂੰ ਗਏ। ਤਦ ਉਹ ਪਾਰਾਨ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਮਿਸਰ ਦੇ ਰਾਜੇ ਫ਼ਿਰਾਊਨ ਕੋਲ ਗਏ, ਜਿਸ ਨੇ ਹਦਦ ਨੂੰ ਇੱਕ ਘਰ ਅਤੇ ਜ਼ਮੀਨ ਦਿੱਤੀ ਅਤੇ ਉਸਨੂੰ ਭੋਜਨ ਦਿੱਤਾ।

19ਫ਼ਿਰਾਊਨ ਹਦਦ ਤੋਂ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਉਸ ਨਾਲ ਆਪਣੀ ਪਤਨੀ ਰਾਣੀ ਤਹਪੇਨੇਸ ਦੀ ਇੱਕ ਭੈਣ ਦਾ ਵਿਆਹ ਕਰਵਾ ਦਿੱਤਾ।

20ਤਹਪੇਨੇਸ ਦੀ ਭੈਣ ਨੇ ਉਸ ਦੇ ਲਈ ਗਨੂਬਥ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਨੂੰ ਤਹਪੇਨੇਸ ਨੇ ਸ਼ਾਹੀ ਮਹਿਲ ਵਿੱਚ ਪਾਲਿਆ। ਉੱਥੇ ਗਨੂਬਥ ਫ਼ਿਰਾਊਨ ਦੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.