17ਪਰ ਹਦਦ ਜੋ ਅਜੇ ਇੱਕ ਮੁੰਡਾ ਹੀ ਸੀ, ਆਪਣੇ ਪਿਤਾ ਦੀ ਸੇਵਾ ਕਰਨ ਵਾਲੇ ਅਦੋਮੀ ਅਧਿਕਾਰੀਆਂ ਨਾਲ ਮਿਸਰ ਨੂੰ ਭੱਜ ਗਿਆ।
18ਉਹ ਮਿਦਯਾਨ ਤੋਂ ਚੱਲ ਕੇ ਪਾਰਾਨ ਨੂੰ ਗਏ। ਤਦ ਉਹ ਪਾਰਾਨ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਮਿਸਰ ਦੇ ਰਾਜੇ ਫ਼ਿਰਾਊਨ ਕੋਲ ਗਏ, ਜਿਸ ਨੇ ਹਦਦ ਨੂੰ ਇੱਕ ਘਰ ਅਤੇ ਜ਼ਮੀਨ ਦਿੱਤੀ ਅਤੇ ਉਸਨੂੰ ਭੋਜਨ ਦਿੱਤਾ।
19ਫ਼ਿਰਾਊਨ ਹਦਦ ਤੋਂ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਉਸ ਨਾਲ ਆਪਣੀ ਪਤਨੀ ਰਾਣੀ ਤਹਪੇਨੇਸ ਦੀ ਇੱਕ ਭੈਣ ਦਾ ਵਿਆਹ ਕਰਵਾ ਦਿੱਤਾ।
20ਤਹਪੇਨੇਸ ਦੀ ਭੈਣ ਨੇ ਉਸ ਦੇ ਲਈ ਗਨੂਬਥ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਨੂੰ ਤਹਪੇਨੇਸ ਨੇ ਸ਼ਾਹੀ ਮਹਿਲ ਵਿੱਚ ਪਾਲਿਆ। ਉੱਥੇ ਗਨੂਬਥ ਫ਼ਿਰਾਊਨ ਦੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ।
21ਜਦੋਂ ਉਹ ਮਿਸਰ ਵਿੱਚ ਸੀ ਤਾਂ ਹਦਦ ਨੇ ਸੁਣਿਆ ਕਿ ਦਾਵੀਦ ਆਪਣੇ ਪੁਰਖਿਆਂ ਨਾਲ ਅਰਾਮ ਕਰਦਾ ਹੈ ਅਤੇ ਸੈਨਾਪਤੀ ਯੋਆਬ ਵੀ ਮਰ ਗਿਆ ਹੈ। ਤਦ ਹਦਦ ਨੇ ਫ਼ਿਰਾਊਨ ਨੂੰ ਆਖਿਆ, ਮੈਨੂੰ ਜਾਣ ਦਿਓ ਤਾਂ ਜੋ ਮੈਂ ਆਪਣੇ ਦੇਸ਼ ਨੂੰ ਮੁੜ ਜਾਵਾਂ।