19ਫ਼ਿਰਾਊਨ ਹਦਦ ਤੋਂ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਉਸ ਨਾਲ ਆਪਣੀ ਪਤਨੀ ਰਾਣੀ ਤਹਪੇਨੇਸ ਦੀ ਇੱਕ ਭੈਣ ਦਾ ਵਿਆਹ ਕਰਵਾ ਦਿੱਤਾ।
20ਤਹਪੇਨੇਸ ਦੀ ਭੈਣ ਨੇ ਉਸ ਦੇ ਲਈ ਗਨੂਬਥ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਨੂੰ ਤਹਪੇਨੇਸ ਨੇ ਸ਼ਾਹੀ ਮਹਿਲ ਵਿੱਚ ਪਾਲਿਆ। ਉੱਥੇ ਗਨੂਬਥ ਫ਼ਿਰਾਊਨ ਦੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ।
21ਜਦੋਂ ਉਹ ਮਿਸਰ ਵਿੱਚ ਸੀ ਤਾਂ ਹਦਦ ਨੇ ਸੁਣਿਆ ਕਿ ਦਾਵੀਦ ਆਪਣੇ ਪੁਰਖਿਆਂ ਨਾਲ ਅਰਾਮ ਕਰਦਾ ਹੈ ਅਤੇ ਸੈਨਾਪਤੀ ਯੋਆਬ ਵੀ ਮਰ ਗਿਆ ਹੈ। ਤਦ ਹਦਦ ਨੇ ਫ਼ਿਰਾਊਨ ਨੂੰ ਆਖਿਆ, ਮੈਨੂੰ ਜਾਣ ਦਿਓ ਤਾਂ ਜੋ ਮੈਂ ਆਪਣੇ ਦੇਸ਼ ਨੂੰ ਮੁੜ ਜਾਵਾਂ।
22“ਤੈਨੂੰ ਇੱਥੇ ਕੀ ਕਮੀ ਹੈ ਜੋ ਤੂੰ ਆਪਣੇ ਦੇਸ਼ ਨੂੰ ਵਾਪਸ ਜਾਣਾ ਚਾਹੁੰਦਾ ਹੈ?” ਫ਼ਿਰਾਊਨ ਨੇ ਪੁੱਛਿਆ। ਹਦਦ ਨੇ ਜਵਾਬ ਦਿੱਤਾ, “ਕੁਝ ਥੁੜ ਨਹੀਂ, ਪਰ ਮੈਨੂੰ ਜਾਣ ਦਿਓ!”
23ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ।