1 ਰਾਜਿਆਂ 11

“ਤੈਨੂੰ ਇੱਥੇ ਕੀ ਕਮੀ ਹੈ ਜੋ ਤੂੰ ਆਪਣੇ ਦੇਸ਼ ਨੂੰ ਵਾਪਸ ਜਾਣਾ ਚਾਹੁੰਦਾ ਹੈ?” ਫ਼ਿਰਾਊਨ ਨੇ ਪੁੱਛਿਆ। ਹਦਦ ਨੇ ਜਵਾਬ ਦਿੱਤਾ, “ਕੁਝ ਥੁੜ ਨਹੀਂ, ਪਰ ਮੈਨੂੰ ਜਾਣ ਦਿਓ!”

1 Kings 11:22 (UKJV) Then Pharaoh said unto him, But what have you lacked with me, that, behold, you seek to go to yours own country? And he answered, Nothing: nevertheless let me go in any way.

20ਤਹਪੇਨੇਸ ਦੀ ਭੈਣ ਨੇ ਉਸ ਦੇ ਲਈ ਗਨੂਬਥ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਨੂੰ ਤਹਪੇਨੇਸ ਨੇ ਸ਼ਾਹੀ ਮਹਿਲ ਵਿੱਚ ਪਾਲਿਆ। ਉੱਥੇ ਗਨੂਬਥ ਫ਼ਿਰਾਊਨ ਦੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ।

21ਜਦੋਂ ਉਹ ਮਿਸਰ ਵਿੱਚ ਸੀ ਤਾਂ ਹਦਦ ਨੇ ਸੁਣਿਆ ਕਿ ਦਾਵੀਦ ਆਪਣੇ ਪੁਰਖਿਆਂ ਨਾਲ ਅਰਾਮ ਕਰਦਾ ਹੈ ਅਤੇ ਸੈਨਾਪਤੀ ਯੋਆਬ ਵੀ ਮਰ ਗਿਆ ਹੈ। ਤਦ ਹਦਦ ਨੇ ਫ਼ਿਰਾਊਨ ਨੂੰ ਆਖਿਆ, ਮੈਨੂੰ ਜਾਣ ਦਿਓ ਤਾਂ ਜੋ ਮੈਂ ਆਪਣੇ ਦੇਸ਼ ਨੂੰ ਮੁੜ ਜਾਵਾਂ।

22“ਤੈਨੂੰ ਇੱਥੇ ਕੀ ਕਮੀ ਹੈ ਜੋ ਤੂੰ ਆਪਣੇ ਦੇਸ਼ ਨੂੰ ਵਾਪਸ ਜਾਣਾ ਚਾਹੁੰਦਾ ਹੈ?” ਫ਼ਿਰਾਊਨ ਨੇ ਪੁੱਛਿਆ। ਹਦਦ ਨੇ ਜਵਾਬ ਦਿੱਤਾ, “ਕੁਝ ਥੁੜ ਨਹੀਂ, ਪਰ ਮੈਨੂੰ ਜਾਣ ਦਿਓ!”

23ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ।

24ਜਦੋਂ ਦਾਵੀਦ ਨੇ ਸੋਬਾਹ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਤਾਂ ਰਜ਼ੋਨ ਨੇ ਆਪਣੇ ਆਲੇ-ਦੁਆਲੇ ਆਦਮੀਆਂ ਦਾ ਇੱਕ ਸਮੂਹ ਇਕੱਠਾ ਕੀਤਾ ਅਤੇ ਉਹਨਾਂ ਦਾ ਆਗੂ ਬਣ ਗਿਆ। ਉਹ ਦੰਮਿਸ਼ਕ ਚਲੇ ਗਏ, ਜਿੱਥੇ ਉਹ ਵੱਸ ਗਏ ਅਤੇ ਅਧਿਕਾਰ ਕਰ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.