1 ਰਾਜਿਆਂ 11

ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ।

1 Kings 11:23 (UKJV) And God stirred him up another adversary, Rezon the son of Eliadah, which fled from his lord Hadadezer king of Zobah:

21ਜਦੋਂ ਉਹ ਮਿਸਰ ਵਿੱਚ ਸੀ ਤਾਂ ਹਦਦ ਨੇ ਸੁਣਿਆ ਕਿ ਦਾਵੀਦ ਆਪਣੇ ਪੁਰਖਿਆਂ ਨਾਲ ਅਰਾਮ ਕਰਦਾ ਹੈ ਅਤੇ ਸੈਨਾਪਤੀ ਯੋਆਬ ਵੀ ਮਰ ਗਿਆ ਹੈ। ਤਦ ਹਦਦ ਨੇ ਫ਼ਿਰਾਊਨ ਨੂੰ ਆਖਿਆ, ਮੈਨੂੰ ਜਾਣ ਦਿਓ ਤਾਂ ਜੋ ਮੈਂ ਆਪਣੇ ਦੇਸ਼ ਨੂੰ ਮੁੜ ਜਾਵਾਂ।

22“ਤੈਨੂੰ ਇੱਥੇ ਕੀ ਕਮੀ ਹੈ ਜੋ ਤੂੰ ਆਪਣੇ ਦੇਸ਼ ਨੂੰ ਵਾਪਸ ਜਾਣਾ ਚਾਹੁੰਦਾ ਹੈ?” ਫ਼ਿਰਾਊਨ ਨੇ ਪੁੱਛਿਆ। ਹਦਦ ਨੇ ਜਵਾਬ ਦਿੱਤਾ, “ਕੁਝ ਥੁੜ ਨਹੀਂ, ਪਰ ਮੈਨੂੰ ਜਾਣ ਦਿਓ!”

23ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ।

24ਜਦੋਂ ਦਾਵੀਦ ਨੇ ਸੋਬਾਹ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਤਾਂ ਰਜ਼ੋਨ ਨੇ ਆਪਣੇ ਆਲੇ-ਦੁਆਲੇ ਆਦਮੀਆਂ ਦਾ ਇੱਕ ਸਮੂਹ ਇਕੱਠਾ ਕੀਤਾ ਅਤੇ ਉਹਨਾਂ ਦਾ ਆਗੂ ਬਣ ਗਿਆ। ਉਹ ਦੰਮਿਸ਼ਕ ਚਲੇ ਗਏ, ਜਿੱਥੇ ਉਹ ਵੱਸ ਗਏ ਅਤੇ ਅਧਿਕਾਰ ਕਰ ਲਿਆ।

25ਜਦੋਂ ਤੱਕ ਸ਼ਲੋਮੋਨ ਜੀਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵਿਰੋਧੀ ਬਣਿਆਂ ਰਿਹਾ ਅਤੇ ਹਦਦ ਦੇ ਕਾਰਨ ਮੁਸੀਬਤਾਂ ਵਿੱਚ ਵਾਧਾ ਹੋਇਆ। ਇਸ ਲਈ ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ ਅਤੇ ਇਸਰਾਏਲ ਨਾਲ ਵੈਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.