1 ਰਾਜਿਆਂ 11

ਜਦੋਂ ਤੱਕ ਸ਼ਲੋਮੋਨ ਜੀਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵਿਰੋਧੀ ਬਣਿਆਂ ਰਿਹਾ ਅਤੇ ਹਦਦ ਦੇ ਕਾਰਨ ਮੁਸੀਬਤਾਂ ਵਿੱਚ ਵਾਧਾ ਹੋਇਆ। ਇਸ ਲਈ ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ ਅਤੇ ਇਸਰਾਏਲ ਨਾਲ ਵੈਰ ਕੀਤਾ।

1 Kings 11:25 (UKJV) And he was an adversary to Israel all the days of Solomon, beside the mischief that Hadad did: and he abhorred Israel, and reigned over Syria.

23ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ।

24ਜਦੋਂ ਦਾਵੀਦ ਨੇ ਸੋਬਾਹ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਤਾਂ ਰਜ਼ੋਨ ਨੇ ਆਪਣੇ ਆਲੇ-ਦੁਆਲੇ ਆਦਮੀਆਂ ਦਾ ਇੱਕ ਸਮੂਹ ਇਕੱਠਾ ਕੀਤਾ ਅਤੇ ਉਹਨਾਂ ਦਾ ਆਗੂ ਬਣ ਗਿਆ। ਉਹ ਦੰਮਿਸ਼ਕ ਚਲੇ ਗਏ, ਜਿੱਥੇ ਉਹ ਵੱਸ ਗਏ ਅਤੇ ਅਧਿਕਾਰ ਕਰ ਲਿਆ।

25ਜਦੋਂ ਤੱਕ ਸ਼ਲੋਮੋਨ ਜੀਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵਿਰੋਧੀ ਬਣਿਆਂ ਰਿਹਾ ਅਤੇ ਹਦਦ ਦੇ ਕਾਰਨ ਮੁਸੀਬਤਾਂ ਵਿੱਚ ਵਾਧਾ ਹੋਇਆ। ਇਸ ਲਈ ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ ਅਤੇ ਇਸਰਾਏਲ ਨਾਲ ਵੈਰ ਕੀਤਾ।

26ਨਾਲੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। ਉਹ ਸ਼ਲੋਮੋਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਜੋ ਜ਼ਰਦਾਹ ਦਾ ਇੱਕ ਇਫ਼ਰਾਈਮ ਸੀ, ਅਤੇ ਉਸਦੀ ਮਾਂ ਇੱਕ ਵਿਧਵਾ ਸੀ ਜਿਸਦਾ ਨਾਮ ਜ਼ੇਰੂਇਯਹ ਸੀ।

27ਇਹ ਬਿਰਤਾਂਤ ਹੈ ਕਿ ਕਿਵੇਂ ਉਸਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ: ਸ਼ਲੋਮੋਨ ਨੇ ਛੱਤ ਬਣਵਾਈ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਦੀ ਕੰਧਾਂ ਦੀ ਮੁਰੰਮਤ ਕਰਵਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.