1 ਰਾਜਿਆਂ 11

ਜਦੋਂ ਦਾਵੀਦ ਨੇ ਸੋਬਾਹ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਤਾਂ ਰਜ਼ੋਨ ਨੇ ਆਪਣੇ ਆਲੇ-ਦੁਆਲੇ ਆਦਮੀਆਂ ਦਾ ਇੱਕ ਸਮੂਹ ਇਕੱਠਾ ਕੀਤਾ ਅਤੇ ਉਹਨਾਂ ਦਾ ਆਗੂ ਬਣ ਗਿਆ। ਉਹ ਦੰਮਿਸ਼ਕ ਚਲੇ ਗਏ, ਜਿੱਥੇ ਉਹ ਵੱਸ ਗਏ ਅਤੇ ਅਧਿਕਾਰ ਕਰ ਲਿਆ।

1 Kings 11:24 (UKJV) And he gathered men unto him, and became captain over a band, when David slew them of Zobah: and they went to Damascus, and dwelt therein, and reigned in Damascus.

22“ਤੈਨੂੰ ਇੱਥੇ ਕੀ ਕਮੀ ਹੈ ਜੋ ਤੂੰ ਆਪਣੇ ਦੇਸ਼ ਨੂੰ ਵਾਪਸ ਜਾਣਾ ਚਾਹੁੰਦਾ ਹੈ?” ਫ਼ਿਰਾਊਨ ਨੇ ਪੁੱਛਿਆ। ਹਦਦ ਨੇ ਜਵਾਬ ਦਿੱਤਾ, “ਕੁਝ ਥੁੜ ਨਹੀਂ, ਪਰ ਮੈਨੂੰ ਜਾਣ ਦਿਓ!”

23ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ।

24ਜਦੋਂ ਦਾਵੀਦ ਨੇ ਸੋਬਾਹ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਤਾਂ ਰਜ਼ੋਨ ਨੇ ਆਪਣੇ ਆਲੇ-ਦੁਆਲੇ ਆਦਮੀਆਂ ਦਾ ਇੱਕ ਸਮੂਹ ਇਕੱਠਾ ਕੀਤਾ ਅਤੇ ਉਹਨਾਂ ਦਾ ਆਗੂ ਬਣ ਗਿਆ। ਉਹ ਦੰਮਿਸ਼ਕ ਚਲੇ ਗਏ, ਜਿੱਥੇ ਉਹ ਵੱਸ ਗਏ ਅਤੇ ਅਧਿਕਾਰ ਕਰ ਲਿਆ।

25ਜਦੋਂ ਤੱਕ ਸ਼ਲੋਮੋਨ ਜੀਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵਿਰੋਧੀ ਬਣਿਆਂ ਰਿਹਾ ਅਤੇ ਹਦਦ ਦੇ ਕਾਰਨ ਮੁਸੀਬਤਾਂ ਵਿੱਚ ਵਾਧਾ ਹੋਇਆ। ਇਸ ਲਈ ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ ਅਤੇ ਇਸਰਾਏਲ ਨਾਲ ਵੈਰ ਕੀਤਾ।

26ਨਾਲੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। ਉਹ ਸ਼ਲੋਮੋਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਜੋ ਜ਼ਰਦਾਹ ਦਾ ਇੱਕ ਇਫ਼ਰਾਈਮ ਸੀ, ਅਤੇ ਉਸਦੀ ਮਾਂ ਇੱਕ ਵਿਧਵਾ ਸੀ ਜਿਸਦਾ ਨਾਮ ਜ਼ੇਰੂਇਯਹ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.