25ਜਦੋਂ ਤੱਕ ਸ਼ਲੋਮੋਨ ਜੀਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵਿਰੋਧੀ ਬਣਿਆਂ ਰਿਹਾ ਅਤੇ ਹਦਦ ਦੇ ਕਾਰਨ ਮੁਸੀਬਤਾਂ ਵਿੱਚ ਵਾਧਾ ਹੋਇਆ। ਇਸ ਲਈ ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ ਅਤੇ ਇਸਰਾਏਲ ਨਾਲ ਵੈਰ ਕੀਤਾ।
26ਨਾਲੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। ਉਹ ਸ਼ਲੋਮੋਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਜੋ ਜ਼ਰਦਾਹ ਦਾ ਇੱਕ ਇਫ਼ਰਾਈਮ ਸੀ, ਅਤੇ ਉਸਦੀ ਮਾਂ ਇੱਕ ਵਿਧਵਾ ਸੀ ਜਿਸਦਾ ਨਾਮ ਜ਼ੇਰੂਇਯਹ ਸੀ।
27ਇਹ ਬਿਰਤਾਂਤ ਹੈ ਕਿ ਕਿਵੇਂ ਉਸਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ: ਸ਼ਲੋਮੋਨ ਨੇ ਛੱਤ ਬਣਵਾਈ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਦੀ ਕੰਧਾਂ ਦੀ ਮੁਰੰਮਤ ਕਰਵਾਈ।
28ਹੁਣ ਯਾਰਾਬੁਆਮ ਇੱਕ ਸੂਰਮਾ ਮਨੁੱਖ ਸੀ ਅਤੇ ਜਦੋਂ ਸ਼ਲੋਮੋਨ ਨੇ ਵੇਖਿਆ ਕਿ ਉਸ ਜੁਆਨ ਨੇ ਆਪਣਾ ਕੰਮ ਕਿੰਨਾ ਵਧੀਆ ਕੀਤਾ ਤਾਂ ਉਸ ਨੇ ਉਸ ਨੂੰ ਯੋਸੇਫ਼ ਦੇ ਗੋਤਾਂ ਦੀ ਸਾਰੀ ਮਜ਼ਦੂਰੀ ਦਾ ਪ੍ਰਧਾਨ ਬਣਾ ਦਿੱਤਾ।
29ਉਸ ਵੇਲੇ ਯਾਰਾਬੁਆਮ ਯੇਰੂਸ਼ਲੇਮ ਤੋਂ ਬਾਹਰ ਜਾ ਰਿਹਾ ਸੀ ਅਤੇ ਸ਼ੀਲੋਹ ਦਾ ਨਬੀ ਅਹੀਯਾਹ ਇੱਕ ਨਵਾਂ ਚੋਲਾ ਪਾ ਕੇ ਰਾਹ ਵਿੱਚ ਉਸ ਨੂੰ ਮਿਲਿਆ। ਉਹ ਦੋਵੇਂ ਬਾਹਰ ਦੇਸ ਵਿੱਚ ਇਕੱਲੇ ਸਨ,