1 ਰਾਜਿਆਂ 11

ਹੁਣ ਯਾਰਾਬੁਆਮ ਇੱਕ ਸੂਰਮਾ ਮਨੁੱਖ ਸੀ ਅਤੇ ਜਦੋਂ ਸ਼ਲੋਮੋਨ ਨੇ ਵੇਖਿਆ ਕਿ ਉਸ ਜੁਆਨ ਨੇ ਆਪਣਾ ਕੰਮ ਕਿੰਨਾ ਵਧੀਆ ਕੀਤਾ ਤਾਂ ਉਸ ਨੇ ਉਸ ਨੂੰ ਯੋਸੇਫ਼ ਦੇ ਗੋਤਾਂ ਦੀ ਸਾਰੀ ਮਜ਼ਦੂਰੀ ਦਾ ਪ੍ਰਧਾਨ ਬਣਾ ਦਿੱਤਾ।

1 Kings 11:28 (UKJV) And the man Jeroboam was a mighty man of valour: and Solomon seeing the young man that he was industrious, he made him ruler over all the charge of the house of Joseph.

26ਨਾਲੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। ਉਹ ਸ਼ਲੋਮੋਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਜੋ ਜ਼ਰਦਾਹ ਦਾ ਇੱਕ ਇਫ਼ਰਾਈਮ ਸੀ, ਅਤੇ ਉਸਦੀ ਮਾਂ ਇੱਕ ਵਿਧਵਾ ਸੀ ਜਿਸਦਾ ਨਾਮ ਜ਼ੇਰੂਇਯਹ ਸੀ।

27ਇਹ ਬਿਰਤਾਂਤ ਹੈ ਕਿ ਕਿਵੇਂ ਉਸਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ: ਸ਼ਲੋਮੋਨ ਨੇ ਛੱਤ ਬਣਵਾਈ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਦੀ ਕੰਧਾਂ ਦੀ ਮੁਰੰਮਤ ਕਰਵਾਈ।

28ਹੁਣ ਯਾਰਾਬੁਆਮ ਇੱਕ ਸੂਰਮਾ ਮਨੁੱਖ ਸੀ ਅਤੇ ਜਦੋਂ ਸ਼ਲੋਮੋਨ ਨੇ ਵੇਖਿਆ ਕਿ ਉਸ ਜੁਆਨ ਨੇ ਆਪਣਾ ਕੰਮ ਕਿੰਨਾ ਵਧੀਆ ਕੀਤਾ ਤਾਂ ਉਸ ਨੇ ਉਸ ਨੂੰ ਯੋਸੇਫ਼ ਦੇ ਗੋਤਾਂ ਦੀ ਸਾਰੀ ਮਜ਼ਦੂਰੀ ਦਾ ਪ੍ਰਧਾਨ ਬਣਾ ਦਿੱਤਾ।

29ਉਸ ਵੇਲੇ ਯਾਰਾਬੁਆਮ ਯੇਰੂਸ਼ਲੇਮ ਤੋਂ ਬਾਹਰ ਜਾ ਰਿਹਾ ਸੀ ਅਤੇ ਸ਼ੀਲੋਹ ਦਾ ਨਬੀ ਅਹੀਯਾਹ ਇੱਕ ਨਵਾਂ ਚੋਲਾ ਪਾ ਕੇ ਰਾਹ ਵਿੱਚ ਉਸ ਨੂੰ ਮਿਲਿਆ। ਉਹ ਦੋਵੇਂ ਬਾਹਰ ਦੇਸ ਵਿੱਚ ਇਕੱਲੇ ਸਨ,

30ਅਤੇ ਅਹੀਯਾਹ ਨੇ ਜਿਹੜਾ ਨਵਾਂ ਚੋਲਾ ਪਾਇਆ ਹੋਇਆ ਸੀ ਉਸ ਨੂੰ ਫੜ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.