1 ਰਾਜਿਆਂ 11

ਅਤੇ ਅਹੀਯਾਹ ਨੇ ਜਿਹੜਾ ਨਵਾਂ ਚੋਲਾ ਪਾਇਆ ਹੋਇਆ ਸੀ ਉਸ ਨੂੰ ਫੜ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਦਿੱਤਾ।

1 Kings 11:30 (UKJV) And Ahijah caught the new garment that was on him, and rent it in twelve pieces:

28ਹੁਣ ਯਾਰਾਬੁਆਮ ਇੱਕ ਸੂਰਮਾ ਮਨੁੱਖ ਸੀ ਅਤੇ ਜਦੋਂ ਸ਼ਲੋਮੋਨ ਨੇ ਵੇਖਿਆ ਕਿ ਉਸ ਜੁਆਨ ਨੇ ਆਪਣਾ ਕੰਮ ਕਿੰਨਾ ਵਧੀਆ ਕੀਤਾ ਤਾਂ ਉਸ ਨੇ ਉਸ ਨੂੰ ਯੋਸੇਫ਼ ਦੇ ਗੋਤਾਂ ਦੀ ਸਾਰੀ ਮਜ਼ਦੂਰੀ ਦਾ ਪ੍ਰਧਾਨ ਬਣਾ ਦਿੱਤਾ।

29ਉਸ ਵੇਲੇ ਯਾਰਾਬੁਆਮ ਯੇਰੂਸ਼ਲੇਮ ਤੋਂ ਬਾਹਰ ਜਾ ਰਿਹਾ ਸੀ ਅਤੇ ਸ਼ੀਲੋਹ ਦਾ ਨਬੀ ਅਹੀਯਾਹ ਇੱਕ ਨਵਾਂ ਚੋਲਾ ਪਾ ਕੇ ਰਾਹ ਵਿੱਚ ਉਸ ਨੂੰ ਮਿਲਿਆ। ਉਹ ਦੋਵੇਂ ਬਾਹਰ ਦੇਸ ਵਿੱਚ ਇਕੱਲੇ ਸਨ,

30ਅਤੇ ਅਹੀਯਾਹ ਨੇ ਜਿਹੜਾ ਨਵਾਂ ਚੋਲਾ ਪਾਇਆ ਹੋਇਆ ਸੀ ਉਸ ਨੂੰ ਫੜ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਦਿੱਤਾ।

31ਤਦ ਉਸ ਨੇ ਯਾਰਾਬੁਆਮ ਨੂੰ ਆਖਿਆ, ਆਪਣੇ ਲਈ ਦਸ ਟੁਕੜੇ ਲੈ ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਐਉਂ ਆਖਦਾ ਹੈ, ਵੇਖ, ਮੈਂ ਸ਼ਲੋਮੋਨ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ।

32ਪਰ ਮੇਰੇ ਦਾਸ ਦਾਵੀਦ ਅਤੇ ਯੇਰੂਸ਼ਲੇਮ ਦੇ ਸ਼ਹਿਰ ਦੇ ਕਾਰਨ, ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ, ਉਹ ਦਾ ਇੱਕ ਗੋਤ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.