1 ਰਾਜਿਆਂ 11

ਪਰ ਮੇਰੇ ਦਾਸ ਦਾਵੀਦ ਅਤੇ ਯੇਰੂਸ਼ਲੇਮ ਦੇ ਸ਼ਹਿਰ ਦੇ ਕਾਰਨ, ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ, ਉਹ ਦਾ ਇੱਕ ਗੋਤ ਹੋਵੇਗਾ।

1 Kings 11:32 (UKJV) (But he shall have one tribe for my servant David's sake, and for Jerusalem's sake, the city which I have chosen out of all the tribes of Israel:)

30ਅਤੇ ਅਹੀਯਾਹ ਨੇ ਜਿਹੜਾ ਨਵਾਂ ਚੋਲਾ ਪਾਇਆ ਹੋਇਆ ਸੀ ਉਸ ਨੂੰ ਫੜ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਦਿੱਤਾ।

31ਤਦ ਉਸ ਨੇ ਯਾਰਾਬੁਆਮ ਨੂੰ ਆਖਿਆ, ਆਪਣੇ ਲਈ ਦਸ ਟੁਕੜੇ ਲੈ ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਐਉਂ ਆਖਦਾ ਹੈ, ਵੇਖ, ਮੈਂ ਸ਼ਲੋਮੋਨ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ।

32ਪਰ ਮੇਰੇ ਦਾਸ ਦਾਵੀਦ ਅਤੇ ਯੇਰੂਸ਼ਲੇਮ ਦੇ ਸ਼ਹਿਰ ਦੇ ਕਾਰਨ, ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ, ਉਹ ਦਾ ਇੱਕ ਗੋਤ ਹੋਵੇਗਾ।

33ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਉਸ ਨੇ ਮੈਨੂੰ ਤਿਆਗ ਕੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ, ਮੋਆਬੀਆਂ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਦੇਵਤੇ ਮਿਲਕੋਮ ਦੀ ਉਪਾਸਨਾ ਕੀਤੀ ਅਤੇ ਮੇਰੀ ਆਗਿਆਕਾਰੀ ਵਿੱਚ ਨਾ ਚੱਲਿਆ ਅਤੇ ਨਾ ਹੀ ਨੇਕ ਕੰਮ ਕੀਤੇ। ਮੇਰੀ ਨਿਗਾਹ ਵਿੱਚ, ਅਤੇ ਨਾ ਹੀ ਮੇਰੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਮੰਨਿਆ ਜਿਵੇਂ ਦਾਵੀਦ, ਸ਼ਲੋਮੋਨ ਦੇ ਪਿਤਾ ਨੇ ਕੀਤਾ ਸੀ।

34“ ‘ਪਰ ਮੈਂ ਸ਼ਲੋਮੋਨ ਦੇ ਹੱਥੋਂ ਸਾਰਾ ਰਾਜ ਨਹੀਂ ਖੋਹਾਂਗਾ। ਮੈਂ ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਜਿਸ ਨੂੰ ਮੈਂ ਚੁਣਿਆ ਸੀ ਅਤੇ ਜਿਸ ਨੇ ਮੇਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕੀਤੀ ਸੀ, ਮੈਂ ਉਸਨੂੰ ਉਸਦੇ ਜੀਵਨ ਦੇ ਸਾਰੇ ਦਿਨ ਹਾਕਮ ਵਿੱਚ ਬਣਾ ਕੇ ਰੱਖਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.