1 ਰਾਜਿਆਂ 11

ਤਦ ਉਸ ਨੇ ਯਾਰਾਬੁਆਮ ਨੂੰ ਆਖਿਆ, ਆਪਣੇ ਲਈ ਦਸ ਟੁਕੜੇ ਲੈ ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਐਉਂ ਆਖਦਾ ਹੈ, ਵੇਖ, ਮੈਂ ਸ਼ਲੋਮੋਨ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ।

1 Kings 11:31 (UKJV) And he said to Jeroboam, Take you ten pieces: for thus says the LORD, the God of Israel, Behold, I will rend the kingdom out of the hand of Solomon, and will give ten tribes to you:

29ਉਸ ਵੇਲੇ ਯਾਰਾਬੁਆਮ ਯੇਰੂਸ਼ਲੇਮ ਤੋਂ ਬਾਹਰ ਜਾ ਰਿਹਾ ਸੀ ਅਤੇ ਸ਼ੀਲੋਹ ਦਾ ਨਬੀ ਅਹੀਯਾਹ ਇੱਕ ਨਵਾਂ ਚੋਲਾ ਪਾ ਕੇ ਰਾਹ ਵਿੱਚ ਉਸ ਨੂੰ ਮਿਲਿਆ। ਉਹ ਦੋਵੇਂ ਬਾਹਰ ਦੇਸ ਵਿੱਚ ਇਕੱਲੇ ਸਨ,

30ਅਤੇ ਅਹੀਯਾਹ ਨੇ ਜਿਹੜਾ ਨਵਾਂ ਚੋਲਾ ਪਾਇਆ ਹੋਇਆ ਸੀ ਉਸ ਨੂੰ ਫੜ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਦਿੱਤਾ।

31ਤਦ ਉਸ ਨੇ ਯਾਰਾਬੁਆਮ ਨੂੰ ਆਖਿਆ, ਆਪਣੇ ਲਈ ਦਸ ਟੁਕੜੇ ਲੈ ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਐਉਂ ਆਖਦਾ ਹੈ, ਵੇਖ, ਮੈਂ ਸ਼ਲੋਮੋਨ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ।

32ਪਰ ਮੇਰੇ ਦਾਸ ਦਾਵੀਦ ਅਤੇ ਯੇਰੂਸ਼ਲੇਮ ਦੇ ਸ਼ਹਿਰ ਦੇ ਕਾਰਨ, ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ, ਉਹ ਦਾ ਇੱਕ ਗੋਤ ਹੋਵੇਗਾ।

33ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਉਸ ਨੇ ਮੈਨੂੰ ਤਿਆਗ ਕੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ, ਮੋਆਬੀਆਂ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਦੇਵਤੇ ਮਿਲਕੋਮ ਦੀ ਉਪਾਸਨਾ ਕੀਤੀ ਅਤੇ ਮੇਰੀ ਆਗਿਆਕਾਰੀ ਵਿੱਚ ਨਾ ਚੱਲਿਆ ਅਤੇ ਨਾ ਹੀ ਨੇਕ ਕੰਮ ਕੀਤੇ। ਮੇਰੀ ਨਿਗਾਹ ਵਿੱਚ, ਅਤੇ ਨਾ ਹੀ ਮੇਰੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਮੰਨਿਆ ਜਿਵੇਂ ਦਾਵੀਦ, ਸ਼ਲੋਮੋਨ ਦੇ ਪਿਤਾ ਨੇ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.