1 ਰਾਜਿਆਂ 11

ਪਰ, ਮੈਂ ਤੁਹਾਨੂੰ ਲੈ ਲਵਾਂਗਾ ਅਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਰਾਜ ਕਰੋਗੇ ਜੋ ਤੁਹਾਡਾ ਦਿਲ ਚਾਹੁੰਦਾ ਹੈ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ।

1 Kings 11:37 (UKJV) And I will take you, and you shall reign according to all that your soul desires, and shall be king over Israel.

35ਮੈਂ ਉਹ ਦੇ ਪੁੱਤਰ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦਿਆਂਗਾ।

36ਮੈਂ ਇੱਕ ਗੋਤ ਉਹ ਦੇ ਪੁੱਤਰ ਨੂੰ ਦੇਵਾਂਗਾ ਤਾਂ ਜੋ ਮੇਰਾ ਦਾਸ ਦਾਵੀਦ ਯੇਰੂਸ਼ਲੇਮ ਵਿੱਚ, ਜਿਸ ਸ਼ਹਿਰ ਵਿੱਚ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ, ਹਮੇਸ਼ਾ ਮੇਰੇ ਅੱਗੇ ਇੱਕ ਦੀਵਾ ਜਗਦਾ ਰਹੇ।

37ਪਰ, ਮੈਂ ਤੁਹਾਨੂੰ ਲੈ ਲਵਾਂਗਾ ਅਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਰਾਜ ਕਰੋਗੇ ਜੋ ਤੁਹਾਡਾ ਦਿਲ ਚਾਹੁੰਦਾ ਹੈ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ।

38ਜੇ ਤੁਸੀਂ ਉਹੀ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਮੇਰੀ ਆਗਿਆਕਾਰੀ ਵਿੱਚ ਚੱਲਦਾ ਰਹੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨ ਕੇ ਜੋ ਮੇਰੀ ਨਿਗਾਹ ਵਿੱਚ ਠੀਕ ਹੈ, ਜਿਵੇਂ ਮੇਰੇ ਸੇਵਕ ਦਾਵੀਦ ਨੇ ਕੀਤਾ ਸੀ, ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ। ਮੈਂ ਤੇਰੇ ਲਈ ਇੱਕ ਸਥਾਈ ਰਾਜਵੰਸ਼ ਬਣਾਵਾਂਗਾ ਜਿਵੇਂ ਮੈਂ ਦਾਵੀਦ ਲਈ ਬਣਾਇਆ ਸੀ ਅਤੇ ਇਸਰਾਏਲ ਤੇਰੇ ਹਵਾਲੇ ਕਰ ਦਿਆਂਗਾ।

39ਮੈਂ ਇਸ ਕਾਰਨ ਦਾਵੀਦ ਦੇ ਉੱਤਰਾਧਿਕਾਰੀ ਨੂੰ ਨਿਮਰ ਬਣਾਵਾਂਗਾ, ਪਰ ਸਦਾ ਲਈ ਨਹੀਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.