1 ਰਾਜਿਆਂ 11

ਮੈਂ ਇਸ ਕਾਰਨ ਦਾਵੀਦ ਦੇ ਉੱਤਰਾਧਿਕਾਰੀ ਨੂੰ ਨਿਮਰ ਬਣਾਵਾਂਗਾ, ਪਰ ਸਦਾ ਲਈ ਨਹੀਂ।’ ”

1 Kings 11:39 (UKJV) And I will for this afflict the seed of David, but not for ever.

37ਪਰ, ਮੈਂ ਤੁਹਾਨੂੰ ਲੈ ਲਵਾਂਗਾ ਅਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਰਾਜ ਕਰੋਗੇ ਜੋ ਤੁਹਾਡਾ ਦਿਲ ਚਾਹੁੰਦਾ ਹੈ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ।

38ਜੇ ਤੁਸੀਂ ਉਹੀ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਮੇਰੀ ਆਗਿਆਕਾਰੀ ਵਿੱਚ ਚੱਲਦਾ ਰਹੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨ ਕੇ ਜੋ ਮੇਰੀ ਨਿਗਾਹ ਵਿੱਚ ਠੀਕ ਹੈ, ਜਿਵੇਂ ਮੇਰੇ ਸੇਵਕ ਦਾਵੀਦ ਨੇ ਕੀਤਾ ਸੀ, ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ। ਮੈਂ ਤੇਰੇ ਲਈ ਇੱਕ ਸਥਾਈ ਰਾਜਵੰਸ਼ ਬਣਾਵਾਂਗਾ ਜਿਵੇਂ ਮੈਂ ਦਾਵੀਦ ਲਈ ਬਣਾਇਆ ਸੀ ਅਤੇ ਇਸਰਾਏਲ ਤੇਰੇ ਹਵਾਲੇ ਕਰ ਦਿਆਂਗਾ।

39ਮੈਂ ਇਸ ਕਾਰਨ ਦਾਵੀਦ ਦੇ ਉੱਤਰਾਧਿਕਾਰੀ ਨੂੰ ਨਿਮਰ ਬਣਾਵਾਂਗਾ, ਪਰ ਸਦਾ ਲਈ ਨਹੀਂ।’ ”

40ਸ਼ਲੋਮੋਨ ਨੇ ਯਾਰਾਬੁਆਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਵਿੱਚ ਸ਼ੀਸ਼ਕ ਰਾਜੇ ਕੋਲ ਭੱਜ ਗਿਆ ਅਤੇ ਸ਼ਲੋਮੋਨ ਦੀ ਮੌਤ ਤੱਕ ਉੱਥੇ ਰਿਹਾ।

41ਸ਼ਲੋਮੋਨ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸਨੇ ਕੀਤਾ ਅਤੇ ਜੋ ਬੁੱਧ ਉਸਨੇ ਦਿਖਾਈ, ਕੀ ਉਹ ਸ਼ਲੋਮੋਨ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੀਆਂ ਗਈਆਂ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.