1 ਰਾਜਿਆਂ 11

ਉਸ ਨੇ ਆਪਣੀਆਂ ਸਾਰੀਆਂ ਵਿਦੇਸ਼ੀ ਪਤਨੀਆਂ ਲਈ ਵੀ ਅਜਿਹਾ ਹੀ ਕੀਤਾ ਜੋ ਆਪਣੇ ਦੇਵਤਿਆਂ ਨੂੰ ਧੂਪ ਧੁਖਾਉਂਦੀਆਂ ਅਤੇ ਬਲੀਆਂ ਚੜ੍ਹਾਉਂਦੀਆਂ ਸਨ।

1 Kings 11:8 (UKJV) And likewise did he for all his strange wives, which burnt incense and sacrificed unto their gods.

6ਇਸ ਲਈ ਸ਼ਲੋਮੋਨ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਹ ਪੂਰੀ ਤਰ੍ਹਾਂ ਯਾਹਵੇਹ ਦੇ ਪਿੱਛੇ ਨਹੀਂ ਚੱਲਿਆ, ਜਿਵੇਂ ਕਿ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ।

7ਯੇਰੂਸ਼ਲੇਮ ਦੇ ਪੂਰਬ ਵਿੱਚ ਇੱਕ ਪਹਾੜੀ ਉੱਤੇ ਸ਼ਲੋਮੋਨ ਨੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲੋਕ ਲਈ ਇੱਕ ਉੱਚਾ ਸਥਾਨ ਬਣਾਇਆ।

8ਉਸ ਨੇ ਆਪਣੀਆਂ ਸਾਰੀਆਂ ਵਿਦੇਸ਼ੀ ਪਤਨੀਆਂ ਲਈ ਵੀ ਅਜਿਹਾ ਹੀ ਕੀਤਾ ਜੋ ਆਪਣੇ ਦੇਵਤਿਆਂ ਨੂੰ ਧੂਪ ਧੁਖਾਉਂਦੀਆਂ ਅਤੇ ਬਲੀਆਂ ਚੜ੍ਹਾਉਂਦੀਆਂ ਸਨ।

9ਯਾਹਵੇਹ ਸ਼ਲੋਮੋਨ ਉੱਤੇ ਕ੍ਰੋਧਵਾਨ ਹੋ ਗਿਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਤੋਂ ਦੂਰ ਹੋ ਗਿਆ ਸੀ, ਜਿਸ ਨੇ ਉਸਨੂੰ ਦੋ ਵਾਰ ਦਰਸ਼ਨ ਦਿੱਤੇ।

10ਭਾਵੇਂ ਉਸ ਨੇ ਸ਼ਲੋਮੋਨ ਨੂੰ ਹੋਰ ਦੇਵਤਿਆਂ ਦੀ ਪਾਲਣਾ ਕਰਨ ਤੋਂ ਮਨ੍ਹਾ ਕੀਤਾ ਸੀ, ਪਰ ਸ਼ਲੋਮੋਨ ਨੇ ਯਾਹਵੇਹ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.