5ਸ਼ਲੋਮੋਨ ਨੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਮਗਰ ਲੱਗਾ।
6ਇਸ ਲਈ ਸ਼ਲੋਮੋਨ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਹ ਪੂਰੀ ਤਰ੍ਹਾਂ ਯਾਹਵੇਹ ਦੇ ਪਿੱਛੇ ਨਹੀਂ ਚੱਲਿਆ, ਜਿਵੇਂ ਕਿ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ।
7ਯੇਰੂਸ਼ਲੇਮ ਦੇ ਪੂਰਬ ਵਿੱਚ ਇੱਕ ਪਹਾੜੀ ਉੱਤੇ ਸ਼ਲੋਮੋਨ ਨੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲੋਕ ਲਈ ਇੱਕ ਉੱਚਾ ਸਥਾਨ ਬਣਾਇਆ।
8ਉਸ ਨੇ ਆਪਣੀਆਂ ਸਾਰੀਆਂ ਵਿਦੇਸ਼ੀ ਪਤਨੀਆਂ ਲਈ ਵੀ ਅਜਿਹਾ ਹੀ ਕੀਤਾ ਜੋ ਆਪਣੇ ਦੇਵਤਿਆਂ ਨੂੰ ਧੂਪ ਧੁਖਾਉਂਦੀਆਂ ਅਤੇ ਬਲੀਆਂ ਚੜ੍ਹਾਉਂਦੀਆਂ ਸਨ।
9ਯਾਹਵੇਹ ਸ਼ਲੋਮੋਨ ਉੱਤੇ ਕ੍ਰੋਧਵਾਨ ਹੋ ਗਿਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਤੋਂ ਦੂਰ ਹੋ ਗਿਆ ਸੀ, ਜਿਸ ਨੇ ਉਸਨੂੰ ਦੋ ਵਾਰ ਦਰਸ਼ਨ ਦਿੱਤੇ।