1 ਰਾਜਿਆਂ 13

ਯਾਹਵੇਹ ਦੇ ਬਚਨ ਦੁਆਰਾ ਉਸ ਨੇ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ: “ਹੇ ਜਗਵੇਦੀ, ਹੇ ਜਗਵੇਦੀ! ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਕਿ ਵੇਖ, ਦਾਵੀਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮ ਦਾ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।’ ”

1 Kings 13:2 (UKJV) And he cried against the altar in the word of the LORD, and said, O altar, altar, thus says the LORD; Behold, a child shall be born unto the house of David, Josiah by name; and upon you shall he offer the priests of the high places that burn incense upon you, and men's bones shall be burnt upon you.

1ਯਾਹਵੇਹ ਦੇ ਬਚਨ ਅਨੁਸਾਰ ਪਰਮੇਸ਼ਵਰ ਦਾ ਇੱਕ ਮਨੁੱਖ ਯਹੂਦਾਹ ਤੋਂ ਬੈਤਏਲ ਵਿੱਚ ਆਇਆ, ਜਦੋਂ ਯਾਰਾਬੁਆਮ ਭੇਟ ਚੜ੍ਹਾਉਣ ਲਈ ਜਗਵੇਦੀ ਕੋਲ ਖੜ੍ਹਾ ਸੀ।

2ਯਾਹਵੇਹ ਦੇ ਬਚਨ ਦੁਆਰਾ ਉਸ ਨੇ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ: “ਹੇ ਜਗਵੇਦੀ, ਹੇ ਜਗਵੇਦੀ! ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਕਿ ਵੇਖ, ਦਾਵੀਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮ ਦਾ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।’ ”

3ਉਸੇ ਦਿਨ ਪਰਮੇਸ਼ਵਰ ਦੇ ਮਨੁੱਖ ਨੇ ਇੱਕ ਨਿਸ਼ਾਨੀ ਦਿੱਤੀ, “ਇਹ ਯਾਹਵੇਹ ਦਾ ਚਿੰਨ੍ਹ ਹੈ: ਜਗਵੇਦੀ ਨੂੰ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਉੱਤੇ ਸੁਆਹ ਡੋਲ੍ਹ ਦਿੱਤੀ ਜਾਵੇਗੀ।”

4ਜਦੋਂ ਰਾਜਾ ਯਾਰਾਬੁਆਮ ਨੇ ਸੁਣਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਪੁਕਾਰਿਆ ਹੈ, ਤਾਂ ਉਸ ਨੇ ਜਗਵੇਦੀ ਤੋਂ ਆਪਣਾ ਹੱਥ ਵਧਾ ਕੇ ਕਿਹਾ, “ਉਸ ਨੂੰ ਫੜ ਲੈ!” ਪਰ ਜਿਹੜਾ ਹੱਥ ਉਸ ਨੇ ਆਦਮੀ ਵੱਲ ਵਧਾਇਆ ਸੀ, ਉਹ ਸੁੰਗੜ ਗਿਆ, ਇਸ ਲਈ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.