1 ਰਾਜਿਆਂ 13

ਜਦੋਂ ਰਾਜਾ ਯਾਰਾਬੁਆਮ ਨੇ ਸੁਣਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਪੁਕਾਰਿਆ ਹੈ, ਤਾਂ ਉਸ ਨੇ ਜਗਵੇਦੀ ਤੋਂ ਆਪਣਾ ਹੱਥ ਵਧਾ ਕੇ ਕਿਹਾ, “ਉਸ ਨੂੰ ਫੜ ਲੈ!” ਪਰ ਜਿਹੜਾ ਹੱਥ ਉਸ ਨੇ ਆਦਮੀ ਵੱਲ ਵਧਾਇਆ ਸੀ, ਉਹ ਸੁੰਗੜ ਗਿਆ, ਇਸ ਲਈ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ।

1 Kings 13:4 (UKJV) And it came to pass, when king Jeroboam heard the saying of the man of God, which had cried against the altar in Bethel, that he put forth his hand from the altar, saying, Lay hold on him. And his hand, which he put forth against him, dried up, so that he could not pull it in again to him.

2ਯਾਹਵੇਹ ਦੇ ਬਚਨ ਦੁਆਰਾ ਉਸ ਨੇ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ: “ਹੇ ਜਗਵੇਦੀ, ਹੇ ਜਗਵੇਦੀ! ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਕਿ ਵੇਖ, ਦਾਵੀਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮ ਦਾ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।’ ”

3ਉਸੇ ਦਿਨ ਪਰਮੇਸ਼ਵਰ ਦੇ ਮਨੁੱਖ ਨੇ ਇੱਕ ਨਿਸ਼ਾਨੀ ਦਿੱਤੀ, “ਇਹ ਯਾਹਵੇਹ ਦਾ ਚਿੰਨ੍ਹ ਹੈ: ਜਗਵੇਦੀ ਨੂੰ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਉੱਤੇ ਸੁਆਹ ਡੋਲ੍ਹ ਦਿੱਤੀ ਜਾਵੇਗੀ।”

4ਜਦੋਂ ਰਾਜਾ ਯਾਰਾਬੁਆਮ ਨੇ ਸੁਣਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਪੁਕਾਰਿਆ ਹੈ, ਤਾਂ ਉਸ ਨੇ ਜਗਵੇਦੀ ਤੋਂ ਆਪਣਾ ਹੱਥ ਵਧਾ ਕੇ ਕਿਹਾ, “ਉਸ ਨੂੰ ਫੜ ਲੈ!” ਪਰ ਜਿਹੜਾ ਹੱਥ ਉਸ ਨੇ ਆਦਮੀ ਵੱਲ ਵਧਾਇਆ ਸੀ, ਉਹ ਸੁੰਗੜ ਗਿਆ, ਇਸ ਲਈ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ।

5ਨਾਲੇ, ਜਗਵੇਦੀ ਪਾਟ ਗਈ ਅਤੇ ਉਸ ਦੀ ਸੁਆਹ ਉਸ ਨਿਸ਼ਾਨ ਦੇ ਅਨੁਸਾਰ ਡੋਲ੍ਹ ਦਿੱਤੀ ਗਈ ਜੋ ਪਰਮੇਸ਼ਵਰ ਦੇ ਮਨੁੱਖ ਦੁਆਰਾ ਯਾਹਵੇਹ ਦੇ ਬਚਨ ਦੁਆਰਾ ਦਿੱਤੀ ਗਈ ਸੀ।

6ਤਦ ਰਾਜੇ ਨੇ ਪਰਮੇਸ਼ਵਰ ਦੇ ਮਨੁੱਖ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਬੇਨਤੀ ਕਰ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।” ਇਸ ਲਈ ਪਰਮੇਸ਼ਵਰ ਦੇ ਬੰਦੇ ਨੇ ਯਾਹਵੇਹ ਦੇ ਅੱਗੇ ਬੇਨਤੀ ਕੀਤੀ, ਅਤੇ ਰਾਜੇ ਦਾ ਹੱਥ ਬਹਾਲ ਹੋ ਗਿਆ ਅਤੇ ਪਹਿਲਾਂ ਵਾਂਗ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.