24ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਸ਼ੇਰ ਨੇ ਉਹ ਨੂੰ ਰਾਹ ਵਿੱਚ ਆ ਕੇ ਮਾਰ ਦਿੱਤਾ ਅਤੇ ਉਹ ਦੀ ਲੋਥ ਸੜਕ ਉੱਤੇ ਪਈ ਰਹਿ ਗਈ ਅਤੇ ਗਧਾ ਅਤੇ ਸ਼ੇਰ ਦੋਵੇਂ ਉਸ ਦੇ ਕੋਲ ਖੜ੍ਹੇ ਸਨ।
25ਕੁਝ ਲੋਕਾਂ ਨੇ ਜਿਹੜੇ ਉੱਥੋਂ ਲੰਘਦੇ ਸਨ, ਲਾਸ਼ ਨੂੰ ਉੱਥੇ ਪਿਆ ਵੇਖਿਆ ਅਤੇ ਉਸ ਦੇ ਕੋਲ ਸ਼ੇਰ ਖੜ੍ਹਾ ਸੀ ਅਤੇ ਜਾ ਕੇ ਉਸ ਸ਼ਹਿਰ ਵਿੱਚ ਜਿੱਥੇ ਉਹ ਬਜ਼ੁਰਗ ਨਬੀ ਰਹਿੰਦਾ ਸੀ ਖ਼ਬਰ ਦਿੱਤੀ।
26ਜਦੋਂ ਉਸ ਨਬੀ ਨੇ ਜੋ ਉਸ ਨੂੰ ਉਸ ਦੇ ਸਫ਼ਰ ਤੋਂ ਵਾਪਸ ਲਿਆਇਆ ਸੀ, ਉਸ ਨੇ ਇਹ ਸੁਣਿਆ, ਤਾਂ ਉਸ ਨੇ ਕਿਹਾ, “ਇਹ ਉਹ ਪਰਮੇਸ਼ਵਰ ਦਾ ਬੰਦਾ ਹੈ ਜਿਸ ਨੇ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ। ਯਾਹਵੇਹ ਨੇ ਉਸਨੂੰ ਸ਼ੇਰ ਦੇ ਹਵਾਲੇ ਕਰ ਦਿੱਤਾ ਹੈ ਜਿਸ ਨੇ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ, ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ।”
27ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਲਈ ਖੋਤੇ ਉੱਤੇ ਕਾਠੀ ਪਾਓ।” ਅਤੇ ਉਹਨਾਂ ਨੇ ਅਜਿਹਾ ਹੀ ਕੀਤਾ।
28ਤਦ ਉਹ ਬਾਹਰ ਨਿੱਕਲਿਆ ਅਤੇ ਉਸ ਲਾਸ਼ ਨੂੰ ਰਾਹ ਵਿੱਚ ਪਿਆ ਵੇਖਿਆ ਅਤੇ ਗਧਾ ਅਤੇ ਸ਼ੇਰ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਤਾਂ ਸਰੀਰ ਖਾਧਾ ਅਤੇ ਨਾ ਹੀ ਖੋਤੇ ਨੂੰ ਮਾਰਿਆ।