1ਉਸ ਸਮੇਂ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਿਮਾਰ ਹੋ ਗਿਆ,
2ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, “ਜਾ, ਆਪਣਾ ਭੇਸ ਧਾਰ, ਤਾਂ ਜੋ ਤੂੰ ਯਾਰਾਬੁਆਮ ਦੀ ਪਤਨੀ ਵਜੋਂ ਪਛਾਣੀ ਨਾ ਜਾਵੇਂ। ਫਿਰ ਸ਼ੀਲੋਹ ਨੂੰ ਜਾ। ਅਹੀਯਾਹ ਨਬੀ ਉੱਥੇ ਹੈ ਜਿਸ ਨੇ ਮੈਨੂੰ ਦੱਸਿਆ ਕਿ ਮੈਂ ਇਨ੍ਹਾਂ ਲੋਕਾਂ ਦਾ ਰਾਜਾ ਬਣਾਗਾ।
3ਆਪਣੇ ਨਾਲ ਦਸ ਰੋਟੀਆਂ, ਕੁਝ ਚੂਰਮਾ ਅਤੇ ਇੱਕ ਘੜਾ ਸ਼ਹਿਦ ਲੈ ਕੇ ਉਹ ਦੇ ਕੋਲ ਜਾ। ਉਹ ਤੁਹਾਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।”
4ਤਾਂ ਯਾਰਾਬੁਆਮ ਦੀ ਪਤਨੀ ਨੇ ਉਹੀ ਕੀਤਾ ਜੋ ਉਸ ਨੇ ਕਿਹਾ ਅਤੇ ਸ਼ੀਲੋਹ ਵਿੱਚ ਅਹੀਯਾਹ ਦੇ ਘਰ ਚਲੀ ਗਈ। ਹੁਣ ਅਹੀਯਾਹ ਨਹੀਂ ਦੇਖ ਸਕਦਾ ਸੀ ਅਤੇ ਉਮਰ ਕਾਰਨ ਉਸਦੀ ਨਜ਼ਰ ਚਲੀ ਗਈ ਸੀ।