1 ਰਾਜਿਆਂ 15

ਉਸ ਨੇ ਕਿਹਾ, “ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨੇ ਦਾ ਤੋਹਫ਼ਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।”

1 Kings 15:19 (UKJV) There is a league between me and you, and between my father and your father: behold, I have sent unto you a present of silver and gold; come and break your league with Baasha king of Israel, that he may depart from me.

17ਇਸਰਾਏਲ ਦੇ ਰਾਜਾ ਬਆਸ਼ਾ ਨੇ ਯਹੂਦਾਹ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਮਜ਼ਬੂਤ ਕੀਤਾ ਤਾਂ ਜੋ ਕਿਸੇ ਨੂੰ ਯਹੂਦਾਹ ਦੇ ਰਾਜੇ ਆਸਾ ਦੇ ਇਲਾਕੇ ਵਿੱਚ ਜਾਣ ਜਾਂ ਵੜਨ ਤੋਂ ਰੋਕਿਆ ਜਾ ਸਕੇ।

18ਫਿਰ ਆਸਾ ਨੇ ਯਾਹਵੇਹ ਦੇ ਮੰਦਰ ਅਤੇ ਆਪਣੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਬਚੀ ਹੋਈ ਸਾਰੀ ਚਾਂਦੀ ਅਤੇ ਸੋਨਾ ਕੱਢ ਲਿਆ। ਉਸ ਨੇ ਇਹ ਕੰਮ ਆਪਣੇ ਅਧਿਕਾਰੀਆਂ ਨੂੰ ਸੌਂਪਿਆ ਅਤੇ ਉਹਨਾਂ ਨੂੰ ਤਬਰੀਮੋਨ ਦੇ ਪੁੱਤਰ ਬਨ-ਹਦਦ ਕੋਲ ਭੇਜਿਆ, ਜੋ ਅਰਾਮ ਦੇ ਰਾਜਾ ਹੇਸੀਯੋਨ ਦਾ ਪੁੱਤਰ ਸੀ, ਜੋ ਦੰਮਿਸ਼ਕ ਵਿੱਚ ਰਾਜ ਕਰਦਾ ਸੀ।

19ਉਸ ਨੇ ਕਿਹਾ, “ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨੇ ਦਾ ਤੋਹਫ਼ਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।”

20ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਸਨੇ ਨਫ਼ਤਾਲੀ ਤੋਂ ਇਲਾਵਾ ਇਜੋਨ, ਦਾਨ, ਆਬੇਲ ਬੈਥ ਮਾਕਾਹ ਅਤੇ ਸਾਰੇ ਕਿਨਰੇਥ ਨੂੰ ਜਿੱਤ ਲਿਆ।

21ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਛੱਡ ਦਿੱਤਾ ਅਤੇ ਤਿਰਜ਼ਾਹ ਨੂੰ ਵਾਪਸ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.