1 ਰਾਜਿਆਂ 15

ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਸਨੇ ਨਫ਼ਤਾਲੀ ਤੋਂ ਇਲਾਵਾ ਇਜੋਨ, ਦਾਨ, ਆਬੇਲ ਬੈਥ ਮਾਕਾਹ ਅਤੇ ਸਾਰੇ ਕਿਨਰੇਥ ਨੂੰ ਜਿੱਤ ਲਿਆ।

1 Kings 15:20 (UKJV) So Benhadad hearkened unto king Asa, and sent the captains of the hosts which he had against the cities of Israel, and stroke Ijon, and Dan, and Abelbethmaachah, and all Cinneroth, with all the land of Naphtali.

18ਫਿਰ ਆਸਾ ਨੇ ਯਾਹਵੇਹ ਦੇ ਮੰਦਰ ਅਤੇ ਆਪਣੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਬਚੀ ਹੋਈ ਸਾਰੀ ਚਾਂਦੀ ਅਤੇ ਸੋਨਾ ਕੱਢ ਲਿਆ। ਉਸ ਨੇ ਇਹ ਕੰਮ ਆਪਣੇ ਅਧਿਕਾਰੀਆਂ ਨੂੰ ਸੌਂਪਿਆ ਅਤੇ ਉਹਨਾਂ ਨੂੰ ਤਬਰੀਮੋਨ ਦੇ ਪੁੱਤਰ ਬਨ-ਹਦਦ ਕੋਲ ਭੇਜਿਆ, ਜੋ ਅਰਾਮ ਦੇ ਰਾਜਾ ਹੇਸੀਯੋਨ ਦਾ ਪੁੱਤਰ ਸੀ, ਜੋ ਦੰਮਿਸ਼ਕ ਵਿੱਚ ਰਾਜ ਕਰਦਾ ਸੀ।

19ਉਸ ਨੇ ਕਿਹਾ, “ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨੇ ਦਾ ਤੋਹਫ਼ਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।”

20ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਸਨੇ ਨਫ਼ਤਾਲੀ ਤੋਂ ਇਲਾਵਾ ਇਜੋਨ, ਦਾਨ, ਆਬੇਲ ਬੈਥ ਮਾਕਾਹ ਅਤੇ ਸਾਰੇ ਕਿਨਰੇਥ ਨੂੰ ਜਿੱਤ ਲਿਆ।

21ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਛੱਡ ਦਿੱਤਾ ਅਤੇ ਤਿਰਜ਼ਾਹ ਨੂੰ ਵਾਪਸ ਚਲਾ ਗਿਆ।

22ਤਦ ਆਸਾ ਰਾਜਾ ਨੇ ਸਾਰੇ ਯਹੂਦਾਹ ਨੂੰ ਹੁਕਮ ਦਿੱਤਾ ਕਿਸੇ ਨੂੰ ਵੀ ਛੋਟ ਨਾ ਦਿੱਤੀ ਗਈ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਰਾਜਾ ਆਸਾ ਨੇ ਬਿਨਯਾਮੀਨ ਵਿੱਚ ਗੇਬਾ ਅਤੇ ਮਿਸਪਾਹ ਨੂੰ ਵੀ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.