1 ਰਾਜਿਆਂ 15

ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਛੱਡ ਦਿੱਤਾ ਅਤੇ ਤਿਰਜ਼ਾਹ ਨੂੰ ਵਾਪਸ ਚਲਾ ਗਿਆ।

1 Kings 15:21 (UKJV) And it came to pass, when Baasha heard thereof, that he left off building of Ramah, and dwelt in Tirzah.

19ਉਸ ਨੇ ਕਿਹਾ, “ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨੇ ਦਾ ਤੋਹਫ਼ਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।”

20ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਸਨੇ ਨਫ਼ਤਾਲੀ ਤੋਂ ਇਲਾਵਾ ਇਜੋਨ, ਦਾਨ, ਆਬੇਲ ਬੈਥ ਮਾਕਾਹ ਅਤੇ ਸਾਰੇ ਕਿਨਰੇਥ ਨੂੰ ਜਿੱਤ ਲਿਆ।

21ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਛੱਡ ਦਿੱਤਾ ਅਤੇ ਤਿਰਜ਼ਾਹ ਨੂੰ ਵਾਪਸ ਚਲਾ ਗਿਆ।

22ਤਦ ਆਸਾ ਰਾਜਾ ਨੇ ਸਾਰੇ ਯਹੂਦਾਹ ਨੂੰ ਹੁਕਮ ਦਿੱਤਾ ਕਿਸੇ ਨੂੰ ਵੀ ਛੋਟ ਨਾ ਦਿੱਤੀ ਗਈ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਰਾਜਾ ਆਸਾ ਨੇ ਬਿਨਯਾਮੀਨ ਵਿੱਚ ਗੇਬਾ ਅਤੇ ਮਿਸਪਾਹ ਨੂੰ ਵੀ ਬਣਾਇਆ।

23ਆਸਾ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ, ਉਸ ਦੀਆਂ ਸਾਰੀਆਂ ਪ੍ਰਾਪਤੀਆਂ, ਸਭ ਕੁਝ ਜੋ ਉਸ ਨੇ ਕੀਤਾ ਅਤੇ ਜਿਹੜੇ ਸ਼ਹਿਰ ਉਸ ਨੇ ਬਣਾਏ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਬੁਢਾਪੇ ਵਿੱਚ ਉਸ ਦੇ ਪੈਰ ਰੋਗੀ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.