1 ਰਾਜਿਆਂ 15

ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।

1 Kings 15:2 (UKJV) Three years reigned he in Jerusalem. and his mother's name was Maachah, the daughter of Abishalom.

1ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ, ਅਬੀਜਾਮ ਯਹੂਦਾਹ ਦਾ ਰਾਜਾ ਬਣਿਆ,

2ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।

3ਉਸ ਨੇ ਆਪਣੇ ਪਿਤਾ ਵਰਗਾ ਚਾਲ-ਚਲਣ ਕਾਇਮ ਰੱਖਿਆ ਅਤੇ ਆਪਣੇ ਪਿਤਾ ਵਾਂਗ ਸਾਰੇ ਪਾਪ ਕੀਤੇ। ਉਸ ਦਾ ਦਿਲ ਆਪਣੇ ਪੂਰਵਜ ਦਾਵੀਦ ਵਾਂਗ ਯਾਹਵੇਹ, ਉਸ ਦੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ।

4ਫਿਰ ਵੀ, ਦਾਵੀਦ ਦੀ ਖ਼ਾਤਰ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਯੇਰੂਸ਼ਲੇਮ ਵਿੱਚ ਇੱਕ ਦੀਪਕ ਦੇ ਕੇ ਉਸ ਦੇ ਉੱਤਰਾਧਿਕਾਰੀ ਲਈ ਇੱਕ ਪੁੱਤਰ ਪੈਦਾ ਕੀਤਾ ਅਤੇ ਯੇਰੂਸ਼ਲੇਮ ਨੂੰ ਮਜ਼ਬੂਤ ਬਣਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.