1 ਰਾਜਿਆਂ 15

ਉਸ ਨੇ ਆਪਣੇ ਪਿਤਾ ਵਰਗਾ ਚਾਲ-ਚਲਣ ਕਾਇਮ ਰੱਖਿਆ ਅਤੇ ਆਪਣੇ ਪਿਤਾ ਵਾਂਗ ਸਾਰੇ ਪਾਪ ਕੀਤੇ। ਉਸ ਦਾ ਦਿਲ ਆਪਣੇ ਪੂਰਵਜ ਦਾਵੀਦ ਵਾਂਗ ਯਾਹਵੇਹ, ਉਸ ਦੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ।

1 Kings 15:3 (UKJV) And he walked in all the sins of his father, which he had done before him: and his heart was not perfect with the LORD his God, as the heart of David his father.

1ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ, ਅਬੀਜਾਮ ਯਹੂਦਾਹ ਦਾ ਰਾਜਾ ਬਣਿਆ,

2ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।

3ਉਸ ਨੇ ਆਪਣੇ ਪਿਤਾ ਵਰਗਾ ਚਾਲ-ਚਲਣ ਕਾਇਮ ਰੱਖਿਆ ਅਤੇ ਆਪਣੇ ਪਿਤਾ ਵਾਂਗ ਸਾਰੇ ਪਾਪ ਕੀਤੇ। ਉਸ ਦਾ ਦਿਲ ਆਪਣੇ ਪੂਰਵਜ ਦਾਵੀਦ ਵਾਂਗ ਯਾਹਵੇਹ, ਉਸ ਦੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ।

4ਫਿਰ ਵੀ, ਦਾਵੀਦ ਦੀ ਖ਼ਾਤਰ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਯੇਰੂਸ਼ਲੇਮ ਵਿੱਚ ਇੱਕ ਦੀਪਕ ਦੇ ਕੇ ਉਸ ਦੇ ਉੱਤਰਾਧਿਕਾਰੀ ਲਈ ਇੱਕ ਪੁੱਤਰ ਪੈਦਾ ਕੀਤਾ ਅਤੇ ਯੇਰੂਸ਼ਲੇਮ ਨੂੰ ਮਜ਼ਬੂਤ ਬਣਾ ਦਿੱਤਾ।

5ਕਿਉਂ ਜੋ ਦਾਵੀਦ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੀ ਸਾਰੀ ਉਮਰ ਯਾਹਵੇਹ ਦੇ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਨਹੀਂ ਰਿਹਾ ਸੀ, ਸਿਵਾਏ ਊਰੀਯਾਹ ਹਿੱਤਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.