1 ਰਾਜਿਆਂ 15

ਕਿਉਂ ਜੋ ਦਾਵੀਦ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੀ ਸਾਰੀ ਉਮਰ ਯਾਹਵੇਹ ਦੇ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਨਹੀਂ ਰਿਹਾ ਸੀ, ਸਿਵਾਏ ਊਰੀਯਾਹ ਹਿੱਤਾਈ।

1 Kings 15:5 (UKJV) Because David did that which was right in the eyes of the LORD, and turned not aside from any thing that he commanded him all the days of his life, save only in the matter of Uriah the Hittite.

3ਉਸ ਨੇ ਆਪਣੇ ਪਿਤਾ ਵਰਗਾ ਚਾਲ-ਚਲਣ ਕਾਇਮ ਰੱਖਿਆ ਅਤੇ ਆਪਣੇ ਪਿਤਾ ਵਾਂਗ ਸਾਰੇ ਪਾਪ ਕੀਤੇ। ਉਸ ਦਾ ਦਿਲ ਆਪਣੇ ਪੂਰਵਜ ਦਾਵੀਦ ਵਾਂਗ ਯਾਹਵੇਹ, ਉਸ ਦੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ।

4ਫਿਰ ਵੀ, ਦਾਵੀਦ ਦੀ ਖ਼ਾਤਰ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਯੇਰੂਸ਼ਲੇਮ ਵਿੱਚ ਇੱਕ ਦੀਪਕ ਦੇ ਕੇ ਉਸ ਦੇ ਉੱਤਰਾਧਿਕਾਰੀ ਲਈ ਇੱਕ ਪੁੱਤਰ ਪੈਦਾ ਕੀਤਾ ਅਤੇ ਯੇਰੂਸ਼ਲੇਮ ਨੂੰ ਮਜ਼ਬੂਤ ਬਣਾ ਦਿੱਤਾ।

5ਕਿਉਂ ਜੋ ਦਾਵੀਦ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੀ ਸਾਰੀ ਉਮਰ ਯਾਹਵੇਹ ਦੇ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਨਹੀਂ ਰਿਹਾ ਸੀ, ਸਿਵਾਏ ਊਰੀਯਾਹ ਹਿੱਤਾਈ।

6ਅਬੀਯਾਹ ਦੇ ਜੀਵਨ ਕਾਲ ਵਿੱਚ ਅਤੇ ਰਹਬੁਆਮ ਵਿਚਕਾਰ ਲੜਾਈ ਹੁੰਦੀ ਰਹੀ।

7ਅਬੀਜਾਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਕੀਤੀਆਂ ਗਈਆਂ ਹਨ ਅਬੀਜਾਮ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.