30ਆਮਰੀ ਦੇ ਪੁੱਤਰ ਅਹਾਬ ਨੇ ਯਾਹਵੇਹ ਦੀ ਨਿਗਾਹ ਵਿੱਚ ਆਪਣੇ ਤੋਂ ਪਹਿਲਾਂ ਦੇ ਲੋਕਾਂ ਨਾਲੋਂ ਵੱਧ ਬੁਰਾਈ ਕੀਤੀ।
31ਤਾਂ ਐਉਂ ਹੋਇਆ ਕਿ ਨੇਬਾਥ ਦੇ ਪੁੱਤ੍ਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਆਮ ਅਜਿਹੀ ਗੱਲ ਜਾਣ ਕੇ ਉਹ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ੇਬੇਲ ਨਾਲ ਵਿਆਹ ਕਰ ਲਿਆ ਅਤੇ ਜਾ ਕੇ ਬਆਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ।
32ਉਸ ਨੇ ਸਾਮਰਿਯਾ ਵਿੱਚ ਬਆਲ ਦੇ ਮੰਦਰ ਵਿੱਚ ਬਾਲ ਲਈ ਇੱਕ ਜਗਵੇਦੀ ਬਣਾਈ।
33ਅਹਾਬ ਨੇ ਅਸ਼ੇਰਾਹ ਦਾ ਇੱਕ ਖੰਭਾ ਵੀ ਬਣਾਇਆ ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਉਣ ਲਈ ਉਸ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਕ੍ਰੋਧ ਚੜ੍ਹਾਇਆ।
34ਅਹਾਬ ਦੇ ਸਮੇਂ ਵਿੱਚ, ਬੈਥਲ ਦੇ ਹੀਲ ਨੇ ਯਰੀਹੋ ਨੂੰ ਦੁਬਾਰਾ ਬਣਾਇਆ। ਉਸਨੇ ਇਸਦੀ ਨੀਂਹ ਆਪਣੇ ਜੇਠੇ ਪੁੱਤਰ ਅਬੀਰਾਮ ਦੀ ਕੀਮਤ ਉੱਤੇ ਰੱਖੀ, ਅਤੇ ਉਸਨੇ ਨੂਨ ਦੇ ਪੁੱਤਰ ਯੇਹੋਸ਼ੁਆ ਦੁਆਰਾ ਕਹੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਆਪਣੇ ਸਭ ਤੋਂ ਛੋਟੇ ਪੁੱਤਰ ਸਗੂਬ ਦੀ ਕੀਮਤ ਉੱਤੇ ਇਸ ਦੇ ਦਰਵਾਜ਼ੇ ਸਥਾਪਤ ਕੀਤੇ।