1 ਰਾਜਿਆਂ 17

ਏਲੀਯਾਹ ਨੇ ਉੱਤਰ ਦਿੱਤਾ, “ਆਪਣਾ ਪੁੱਤਰ ਮੈਨੂੰ ਦੇ।” ਉਸਨੇ ਉਸਨੂੰ ਆਪਣੀਆਂ ਬਾਹਾਂ ਤੋਂ ਚੁੱਕ ਲਿਆ, ਉਸਨੂੰ ਉੱਪਰਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਹ ਰਹਿ ਰਿਹਾ ਸੀ, ਅਤੇ ਉਸਨੂੰ ਆਪਣੇ ਬਿਸਤਰੇ ਉੱਤੇ ਲੇਟਾਇਆ।

1 Kings 17:19 (UKJV) And he said unto her, Give me your son. And he took him out of her bosom, and carried him up into an upper room, where he abode, and laid him upon his own bed.

17ਤਾਂ ਐਉਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਅਤੇ ਉਸ ਦੀ ਬੀਮਾਰੀ ਬਹੁਤ ਸਖ਼ਤ ਸੀ ਐਥੋਂ ਤੋੜੀ ਕਿ ਉਸ ਦੇ ਵਿੱਚ ਪ੍ਰਾਣ ਨਾ ਰਹੇ

18ਤਾਂ ਉਸ ਨੇ ਏਲੀਯਾਹ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਮੇਰਾ ਤੇਰੇ ਨਾਲ ਕੀ ਕੰਮ ਹੈ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ?”

19ਏਲੀਯਾਹ ਨੇ ਉੱਤਰ ਦਿੱਤਾ, “ਆਪਣਾ ਪੁੱਤਰ ਮੈਨੂੰ ਦੇ।” ਉਸਨੇ ਉਸਨੂੰ ਆਪਣੀਆਂ ਬਾਹਾਂ ਤੋਂ ਚੁੱਕ ਲਿਆ, ਉਸਨੂੰ ਉੱਪਰਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਹ ਰਹਿ ਰਿਹਾ ਸੀ, ਅਤੇ ਉਸਨੂੰ ਆਪਣੇ ਬਿਸਤਰੇ ਉੱਤੇ ਲੇਟਾਇਆ।

20ਤਦ ਉਸ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਕੀ ਤੁਸੀਂ ਇਸ ਵਿਧਵਾ ਉੱਤੇ ਵੀ ਦੁੱਖ ਲਿਆਇਆ ਹੈ ਜਿਸਦੇ ਨਾਲ ਮੈਂ ਰਹਿ ਰਿਹਾ ਹਾਂ, ਇਸ ਦੇ ਪੁੱਤਰ ਦੀ ਮੌਤ ਕਰਕੇ?”

21ਤਦ ਉਸ ਨੇ ਆਪਣੇ ਆਪ ਨੂੰ ਲੜਕੇ ਉੱਤੇ ਤਿੰਨ ਵਾਰੀ ਪਸਾਰਿਆ ਅਤੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਇਸ ਮੁੰਡੇ ਦੇ ਪ੍ਰਾਣ ਇਸ ਵਿੱਚ ਆ ਜਾਣ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.