18ਤਾਂ ਉਸ ਨੇ ਏਲੀਯਾਹ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਮੇਰਾ ਤੇਰੇ ਨਾਲ ਕੀ ਕੰਮ ਹੈ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ?”
19ਏਲੀਯਾਹ ਨੇ ਉੱਤਰ ਦਿੱਤਾ, “ਆਪਣਾ ਪੁੱਤਰ ਮੈਨੂੰ ਦੇ।” ਉਸਨੇ ਉਸਨੂੰ ਆਪਣੀਆਂ ਬਾਹਾਂ ਤੋਂ ਚੁੱਕ ਲਿਆ, ਉਸਨੂੰ ਉੱਪਰਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਹ ਰਹਿ ਰਿਹਾ ਸੀ, ਅਤੇ ਉਸਨੂੰ ਆਪਣੇ ਬਿਸਤਰੇ ਉੱਤੇ ਲੇਟਾਇਆ।
20ਤਦ ਉਸ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਕੀ ਤੁਸੀਂ ਇਸ ਵਿਧਵਾ ਉੱਤੇ ਵੀ ਦੁੱਖ ਲਿਆਇਆ ਹੈ ਜਿਸਦੇ ਨਾਲ ਮੈਂ ਰਹਿ ਰਿਹਾ ਹਾਂ, ਇਸ ਦੇ ਪੁੱਤਰ ਦੀ ਮੌਤ ਕਰਕੇ?”
21ਤਦ ਉਸ ਨੇ ਆਪਣੇ ਆਪ ਨੂੰ ਲੜਕੇ ਉੱਤੇ ਤਿੰਨ ਵਾਰੀ ਪਸਾਰਿਆ ਅਤੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਇਸ ਮੁੰਡੇ ਦੇ ਪ੍ਰਾਣ ਇਸ ਵਿੱਚ ਆ ਜਾਣ!”
22ਤਾਂ ਯਾਹਵੇਹ ਨੇ ਏਲੀਯਾਹ ਦੀ ਦੁਹਾਈ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਸ ਦੇ ਵਿੱਚ ਆ ਗਏ ਅਤੇ ਉਹ ਜਿਉਂਦਾ ਹੋ ਗਿਆ।