20ਤਦ ਉਸ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਕੀ ਤੁਸੀਂ ਇਸ ਵਿਧਵਾ ਉੱਤੇ ਵੀ ਦੁੱਖ ਲਿਆਇਆ ਹੈ ਜਿਸਦੇ ਨਾਲ ਮੈਂ ਰਹਿ ਰਿਹਾ ਹਾਂ, ਇਸ ਦੇ ਪੁੱਤਰ ਦੀ ਮੌਤ ਕਰਕੇ?”
21ਤਦ ਉਸ ਨੇ ਆਪਣੇ ਆਪ ਨੂੰ ਲੜਕੇ ਉੱਤੇ ਤਿੰਨ ਵਾਰੀ ਪਸਾਰਿਆ ਅਤੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਇਸ ਮੁੰਡੇ ਦੇ ਪ੍ਰਾਣ ਇਸ ਵਿੱਚ ਆ ਜਾਣ!”
22ਤਾਂ ਯਾਹਵੇਹ ਨੇ ਏਲੀਯਾਹ ਦੀ ਦੁਹਾਈ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਸ ਦੇ ਵਿੱਚ ਆ ਗਏ ਅਤੇ ਉਹ ਜਿਉਂਦਾ ਹੋ ਗਿਆ।
23ਤਾਂ ਏਲੀਯਾਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ ਉਸ ਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਯਾਹ ਨੇ ਆਖਿਆ, “ਵੇਖ, ਤੇਰਾ ਪੁੱਤਰ ਜਿਉਂਦਾ ਹੈ!”
24ਤਦ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਹੁਣ ਮੈਂ ਜਾਣਦੀ ਹਾਂ ਕਿ ਤੂੰ ਪਰਮੇਸ਼ਵਰ ਦਾ ਮਨੁੱਖ ਹੈ ਅਤੇ ਯਾਹਵੇਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ।”