1 ਰਾਜਿਆਂ 18

ਮੈਂ ਨਹੀਂ ਜਾਣਦਾ ਕਿ ਜਦੋਂ ਮੈਂ ਤੇਰੇ ਕੋਲੋ ਚਲਿਆ ਜਾਵਾਂਗਾ ਤਾਂ ਯਾਹਵੇਹ ਦਾ ਆਤਮਾ ਤੈਨੂੰ ਕਿੱਥੇ ਲੈ ਜਾਵੇਗਾ। ਜੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਸਨੂੰ ਨਾ ਲੱਭਾ, ਤਾਂ ਉਹ ਮੈਨੂੰ ਮਾਰ ਦੇਵੇਗਾ। ਫਿਰ ਵੀ ਮੈਂ ਤੇਰਾ ਦਾਸ ਆਪਣੇ ਬਚਪਨ ਤੋਂ ਹੀ ਯਾਹਵੇਹ ਦੀ ਸੇਵਾ ਕਰਦਾ ਆ ਰਿਹਾ ਹਾਂ।

1 Kings 18:12 (UKJV) And it shall come to pass, as soon as I am gone from you, that the Spirit of the LORD shall carry you where I know not; and so when I come and tell Ahab, and he cannot find you, he shall slay me: but I your servant fear the LORD from my youth.

10ਜੀਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਭਈ ਉਹਨਾਂ ਨੇ ਤੈਨੂੰ ਨਹੀਂ ਲੱਭਿਆ।

11ਪਰ ਹੁਣ ਤੂੰ ਮੈਨੂੰ ਮੇਰੇ ਮਾਲਕ ਕੋਲ ਜਾਣ ਲਈ ਆਖਦਾ ਹੈ ਕਿ ਵੇਖੋ, ‘ਏਲੀਯਾਹ ਇੱਥੇ ਹੈ।’

12ਮੈਂ ਨਹੀਂ ਜਾਣਦਾ ਕਿ ਜਦੋਂ ਮੈਂ ਤੇਰੇ ਕੋਲੋ ਚਲਿਆ ਜਾਵਾਂਗਾ ਤਾਂ ਯਾਹਵੇਹ ਦਾ ਆਤਮਾ ਤੈਨੂੰ ਕਿੱਥੇ ਲੈ ਜਾਵੇਗਾ। ਜੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਸਨੂੰ ਨਾ ਲੱਭਾ, ਤਾਂ ਉਹ ਮੈਨੂੰ ਮਾਰ ਦੇਵੇਗਾ। ਫਿਰ ਵੀ ਮੈਂ ਤੇਰਾ ਦਾਸ ਆਪਣੇ ਬਚਪਨ ਤੋਂ ਹੀ ਯਾਹਵੇਹ ਦੀ ਸੇਵਾ ਕਰਦਾ ਆ ਰਿਹਾ ਹਾਂ।

13ਭਲਾ, ਹੇ ਮੇਰੇ ਮਹਾਰਾਜ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਵੱਢ ਰਹੀ ਸੀ ਭਈ ਮੈਂ ਕਿੱਕਰ ਯਾਹਵੇਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ।

14ਹੁਣ ਤੂੰ ਕਹਿੰਦਾ ਹੈ ਜਾਹ ਆਪਣੇ ਮਾਲਕ ਨੂੰ ਆਖ, ‘ਭਈ ਵੇਖੋ ਏਲੀਯਾਹ ਆਇਆ ਹੈ।’ ਉਹ ਮੈਨੂੰ ਵੱਢ ਸੁੱਟੇਗਾ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.