11ਪਰ ਹੁਣ ਤੂੰ ਮੈਨੂੰ ਮੇਰੇ ਮਾਲਕ ਕੋਲ ਜਾਣ ਲਈ ਆਖਦਾ ਹੈ ਕਿ ਵੇਖੋ, ‘ਏਲੀਯਾਹ ਇੱਥੇ ਹੈ।’
12ਮੈਂ ਨਹੀਂ ਜਾਣਦਾ ਕਿ ਜਦੋਂ ਮੈਂ ਤੇਰੇ ਕੋਲੋ ਚਲਿਆ ਜਾਵਾਂਗਾ ਤਾਂ ਯਾਹਵੇਹ ਦਾ ਆਤਮਾ ਤੈਨੂੰ ਕਿੱਥੇ ਲੈ ਜਾਵੇਗਾ। ਜੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਸਨੂੰ ਨਾ ਲੱਭਾ, ਤਾਂ ਉਹ ਮੈਨੂੰ ਮਾਰ ਦੇਵੇਗਾ। ਫਿਰ ਵੀ ਮੈਂ ਤੇਰਾ ਦਾਸ ਆਪਣੇ ਬਚਪਨ ਤੋਂ ਹੀ ਯਾਹਵੇਹ ਦੀ ਸੇਵਾ ਕਰਦਾ ਆ ਰਿਹਾ ਹਾਂ।
13ਭਲਾ, ਹੇ ਮੇਰੇ ਮਹਾਰਾਜ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਵੱਢ ਰਹੀ ਸੀ ਭਈ ਮੈਂ ਕਿੱਕਰ ਯਾਹਵੇਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ।
14ਹੁਣ ਤੂੰ ਕਹਿੰਦਾ ਹੈ ਜਾਹ ਆਪਣੇ ਮਾਲਕ ਨੂੰ ਆਖ, ‘ਭਈ ਵੇਖੋ ਏਲੀਯਾਹ ਆਇਆ ਹੈ।’ ਉਹ ਮੈਨੂੰ ਵੱਢ ਸੁੱਟੇਗਾ!”
15ਏਲੀਯਾਹ ਨੇ ਕਿਹਾ, “ਸੈਨਾ ਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਅੱਜ ਆਪਣੇ ਆਪ ਨੂੰ ਅਹਾਬ ਅੱਗੇ ਜ਼ਰੂਰ ਪੇਸ਼ ਕਰਾਂਗਾ।”