1 ਰਾਜਿਆਂ 18

ਏਲੀਯਾਹ ਨੇ ਕਿਹਾ, “ਸੈਨਾ ਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਅੱਜ ਆਪਣੇ ਆਪ ਨੂੰ ਅਹਾਬ ਅੱਗੇ ਜ਼ਰੂਰ ਪੇਸ਼ ਕਰਾਂਗਾ।”

1 Kings 18:15 (UKJV) And Elijah said, As the LORD of hosts lives, before whom I stand, I will surely show myself unto him to day.

13ਭਲਾ, ਹੇ ਮੇਰੇ ਮਹਾਰਾਜ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਵੱਢ ਰਹੀ ਸੀ ਭਈ ਮੈਂ ਕਿੱਕਰ ਯਾਹਵੇਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ।

14ਹੁਣ ਤੂੰ ਕਹਿੰਦਾ ਹੈ ਜਾਹ ਆਪਣੇ ਮਾਲਕ ਨੂੰ ਆਖ, ‘ਭਈ ਵੇਖੋ ਏਲੀਯਾਹ ਆਇਆ ਹੈ।’ ਉਹ ਮੈਨੂੰ ਵੱਢ ਸੁੱਟੇਗਾ!”

15ਏਲੀਯਾਹ ਨੇ ਕਿਹਾ, “ਸੈਨਾ ਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਅੱਜ ਆਪਣੇ ਆਪ ਨੂੰ ਅਹਾਬ ਅੱਗੇ ਜ਼ਰੂਰ ਪੇਸ਼ ਕਰਾਂਗਾ।”

16ਸੋ ਓਬਦਯਾਹ ਅਹਾਬ ਨੂੰ ਮਿਲਣ ਗਿਆ ਅਤੇ ਉਸ ਨੂੰ ਦੱਸਿਆ ਅਤੇ ਅਹਾਬ ਏਲੀਯਾਹ ਨੂੰ ਮਿਲਣ ਲਈ ਆਇਆ।

17ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਉਹ ਨੂੰ ਆਖਿਆ, “ਕੀ ਤੂੰ ਹੀ ਹੈ, ਹੇ ਇਸਰਾਏਲ ਨੂੰ ਦੁਖੀ ਕਰਨ ਵਾਲੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.