14ਹੁਣ ਤੂੰ ਕਹਿੰਦਾ ਹੈ ਜਾਹ ਆਪਣੇ ਮਾਲਕ ਨੂੰ ਆਖ, ‘ਭਈ ਵੇਖੋ ਏਲੀਯਾਹ ਆਇਆ ਹੈ।’ ਉਹ ਮੈਨੂੰ ਵੱਢ ਸੁੱਟੇਗਾ!”
15ਏਲੀਯਾਹ ਨੇ ਕਿਹਾ, “ਸੈਨਾ ਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਅੱਜ ਆਪਣੇ ਆਪ ਨੂੰ ਅਹਾਬ ਅੱਗੇ ਜ਼ਰੂਰ ਪੇਸ਼ ਕਰਾਂਗਾ।”
16ਸੋ ਓਬਦਯਾਹ ਅਹਾਬ ਨੂੰ ਮਿਲਣ ਗਿਆ ਅਤੇ ਉਸ ਨੂੰ ਦੱਸਿਆ ਅਤੇ ਅਹਾਬ ਏਲੀਯਾਹ ਨੂੰ ਮਿਲਣ ਲਈ ਆਇਆ।
17ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਉਹ ਨੂੰ ਆਖਿਆ, “ਕੀ ਤੂੰ ਹੀ ਹੈ, ਹੇ ਇਸਰਾਏਲ ਨੂੰ ਦੁਖੀ ਕਰਨ ਵਾਲੇ?”
18ਤਾਂ ਏਲੀਯਾਹ ਨੇ ਆਖਿਆ, “ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਪਰ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੂੰ ਯਾਹਵੇਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਏ।