1 ਰਾਜਿਆਂ 18

ਜੀਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਭਈ ਉਹਨਾਂ ਨੇ ਤੈਨੂੰ ਨਹੀਂ ਲੱਭਿਆ।

1 Kings 18:10 (UKJV) As the LORD your God lives, there is no nation or kingdom, where my lord has not sent to seek you: and when they said, He is not there; he took an oath of the kingdom and nation, that they found you not.

8ਉਸ ਨੇ ਉੱਤਰ ਦਿੱਤਾ, “ਹਾਂ, ਇਹ ਮੈ ਹੀ ਹਾਂ, ‘ਜਾ ਆਪਣੇ ਮਾਲਕ ਨੂੰ ਆਖ ਕਿ ਏਲੀਯਾਹ ਆਇਆ ਹੈ।’ ”

9ਤਾਂ ਉਸ ਨੇ ਆਖਿਆ, “ਮੈਂ ਕੀ ਪਾਪ ਕੀਤਾ, ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ?

10ਜੀਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਭਈ ਉਹਨਾਂ ਨੇ ਤੈਨੂੰ ਨਹੀਂ ਲੱਭਿਆ।

11ਪਰ ਹੁਣ ਤੂੰ ਮੈਨੂੰ ਮੇਰੇ ਮਾਲਕ ਕੋਲ ਜਾਣ ਲਈ ਆਖਦਾ ਹੈ ਕਿ ਵੇਖੋ, ‘ਏਲੀਯਾਹ ਇੱਥੇ ਹੈ।’

12ਮੈਂ ਨਹੀਂ ਜਾਣਦਾ ਕਿ ਜਦੋਂ ਮੈਂ ਤੇਰੇ ਕੋਲੋ ਚਲਿਆ ਜਾਵਾਂਗਾ ਤਾਂ ਯਾਹਵੇਹ ਦਾ ਆਤਮਾ ਤੈਨੂੰ ਕਿੱਥੇ ਲੈ ਜਾਵੇਗਾ। ਜੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਸਨੂੰ ਨਾ ਲੱਭਾ, ਤਾਂ ਉਹ ਮੈਨੂੰ ਮਾਰ ਦੇਵੇਗਾ। ਫਿਰ ਵੀ ਮੈਂ ਤੇਰਾ ਦਾਸ ਆਪਣੇ ਬਚਪਨ ਤੋਂ ਹੀ ਯਾਹਵੇਹ ਦੀ ਸੇਵਾ ਕਰਦਾ ਆ ਰਿਹਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.