1 ਰਾਜਿਆਂ 18

ਉਸ ਨੇ ਕਿਹਾ, “ਇਸ ਨੂੰ ਦੂਸਰੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਦੂਸਰੀ ਵਾਰ ਕੀਤਾ। ਫਿਰ ਉਸਨੇ ਹੁਕਮ ਦਿੱਤਾ, “ਇਸ ਨੂੰ ਤੀਜੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਤੀਜੀ ਵਾਰ ਕੀਤਾ।

1 Kings 18:34 (UKJV) And he said, Do it the second time. And they did it the second time. And he said, Do it the third time. And they did it the third time.

32ਪੱਥਰਾਂ ਨਾਲ ਉਸ ਨੇ ਯਾਹਵੇਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਉਸ ਦੇ ਆਲੇ-ਦੁਆਲੇ ਇੱਕ ਖਾਈ ਪੁੱਟੀ ਜਿਸ ਦੇ ਵਿੱਚ ਵੀਹ ਕੁ ਸੇਰ ਬੀਜ ਸਮਾਂ ਜਾਣ।

33ਉਸ ਨੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ, “ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਰ ਬਾਲਣ ਉੱਤੇ ਡੋਹਲ ਦਿਓ।”

34ਉਸ ਨੇ ਕਿਹਾ, “ਇਸ ਨੂੰ ਦੂਸਰੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਦੂਸਰੀ ਵਾਰ ਕੀਤਾ। ਫਿਰ ਉਸਨੇ ਹੁਕਮ ਦਿੱਤਾ, “ਇਸ ਨੂੰ ਤੀਜੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਤੀਜੀ ਵਾਰ ਕੀਤਾ।

35ਪਾਣੀ ਜਗਵੇਦੀ ਦੇ ਦੁਆਲੇ ਵਗਿਆ ਅਤੇ ਖਾਈ ਵੀ ਭਰ ਗਈ।

36ਤਾਂ ਸਾਂਮ ਦੀ ਕੁਰਬਾਨੀ ਦੇ ਸਮੇਂ, ਏਲੀਯਾਹ ਨਬੀ ਨੇ ਅੱਗੇ ਵਧ ਕੇ ਪ੍ਰਾਰਥਨਾ ਕੀਤੀ: “ਹੇ ਯਾਹਵੇਹ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਅੱਜ ਇਹ ਜਾਣਿਆ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ਵਰ ਹੈ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਹੁਕਮ ਦੇ ਅਨੁਸਾਰ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.