33ਉਸ ਨੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ, “ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਰ ਬਾਲਣ ਉੱਤੇ ਡੋਹਲ ਦਿਓ।”
34ਉਸ ਨੇ ਕਿਹਾ, “ਇਸ ਨੂੰ ਦੂਸਰੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਦੂਸਰੀ ਵਾਰ ਕੀਤਾ। ਫਿਰ ਉਸਨੇ ਹੁਕਮ ਦਿੱਤਾ, “ਇਸ ਨੂੰ ਤੀਜੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਤੀਜੀ ਵਾਰ ਕੀਤਾ।
35ਪਾਣੀ ਜਗਵੇਦੀ ਦੇ ਦੁਆਲੇ ਵਗਿਆ ਅਤੇ ਖਾਈ ਵੀ ਭਰ ਗਈ।
36ਤਾਂ ਸਾਂਮ ਦੀ ਕੁਰਬਾਨੀ ਦੇ ਸਮੇਂ, ਏਲੀਯਾਹ ਨਬੀ ਨੇ ਅੱਗੇ ਵਧ ਕੇ ਪ੍ਰਾਰਥਨਾ ਕੀਤੀ: “ਹੇ ਯਾਹਵੇਹ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਅੱਜ ਇਹ ਜਾਣਿਆ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ਵਰ ਹੈ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਹੁਕਮ ਦੇ ਅਨੁਸਾਰ ਕੀਤਾ ਹੈ।
37ਮੈਨੂੰ ਉੱਤਰ ਦੇ, ਹੇ ਯਾਹਵੇਹ ਮੈਨੂੰ ਉੱਤਰ ਦੇ, ਤਾਂ ਇਹ ਲੋਕ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ, ਅਤੇ ਤੂੰ ਉਹਨਾਂ ਦੇ ਦਿਲਾਂ ਨੂੰ ਮੋੜ ਲਿਆ।”