1 ਰਾਜਿਆਂ 18

ਮੈਨੂੰ ਉੱਤਰ ਦੇ, ਹੇ ਯਾਹਵੇਹ ਮੈਨੂੰ ਉੱਤਰ ਦੇ, ਤਾਂ ਇਹ ਲੋਕ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ, ਅਤੇ ਤੂੰ ਉਹਨਾਂ ਦੇ ਦਿਲਾਂ ਨੂੰ ਮੋੜ ਲਿਆ।”

1 Kings 18:37 (UKJV) Hear me, O LORD, hear me, that this people may know that you are the LORD God, and that you have turned their heart back again.

35ਪਾਣੀ ਜਗਵੇਦੀ ਦੇ ਦੁਆਲੇ ਵਗਿਆ ਅਤੇ ਖਾਈ ਵੀ ਭਰ ਗਈ।

36ਤਾਂ ਸਾਂਮ ਦੀ ਕੁਰਬਾਨੀ ਦੇ ਸਮੇਂ, ਏਲੀਯਾਹ ਨਬੀ ਨੇ ਅੱਗੇ ਵਧ ਕੇ ਪ੍ਰਾਰਥਨਾ ਕੀਤੀ: “ਹੇ ਯਾਹਵੇਹ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਅੱਜ ਇਹ ਜਾਣਿਆ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ਵਰ ਹੈ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਹੁਕਮ ਦੇ ਅਨੁਸਾਰ ਕੀਤਾ ਹੈ।

37ਮੈਨੂੰ ਉੱਤਰ ਦੇ, ਹੇ ਯਾਹਵੇਹ ਮੈਨੂੰ ਉੱਤਰ ਦੇ, ਤਾਂ ਇਹ ਲੋਕ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ, ਅਤੇ ਤੂੰ ਉਹਨਾਂ ਦੇ ਦਿਲਾਂ ਨੂੰ ਮੋੜ ਲਿਆ।”

38ਤਦ ਯਾਹਵੇਹ ਦੀ ਅੱਗ ਆਣ ਡਿੱਗੀ ਅਤੇ ਉਸ ਨੇ ਹੋਮ ਦੀ ਬਲੀ ਅਤੇ ਲੱਕੜਾਂ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।

39ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉਹ ਸਭ ਮੂੰਹ ਭਾਰ ਡਿੱਗ ਪਏ ਅਤੇ ਬੋਲੇ, “ਯਾਹਵੇਹ ਉਹ ਪਰਮੇਸ਼ਵਰ ਹੈ! ਯਾਹਵੇਹ ਉਹ ਪਰਮੇਸ਼ਵਰ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.