1 ਰਾਜਿਆਂ 19

ਤਦ ਉਹ ਝਾੜੀ ਦੇ ਹੇਠਾਂ ਲੇਟ ਗਿਆ ਅਤੇ ਸੌਂ ਗਿਆ। ਉਸੇ ਵੇਲੇ ਇੱਕ ਦੂਤ ਨੇ ਉਸ ਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ।”

1 Kings 19:5 (UKJV) And as he lay and slept under a juniper tree, behold, then an angel touched him, and said unto him, Arise and eat.

3ਤਾਂ ਏਲੀਯਾਹ ਡਰਿਆ ਅਤੇ ਉੱਠ ਕੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਬੇਰਸ਼ੇਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਸੇਵਕ ਨੂੰ ਤਾਂ ਉੱਥੇ ਹੀ ਛੱਡਿਆ,

4ਜਦੋਂ ਉਹ ਆਪ ਇੱਕ ਦਿਨ ਦੀ ਯਾਤਰਾ ਕਰਕੇ ਉਜਾੜ ਵਿੱਚ ਗਿਆ ਸੀ। ਉਹ ਝਾੜੂ ਵਾਲੀ ਝਾੜੀ ਕੋਲ ਆਇਆ, ਉਸ ਦੇ ਹੇਠਾਂ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਚੰਗਾ ਨਹੀਂ ਹਾਂ।”

5ਤਦ ਉਹ ਝਾੜੀ ਦੇ ਹੇਠਾਂ ਲੇਟ ਗਿਆ ਅਤੇ ਸੌਂ ਗਿਆ। ਉਸੇ ਵੇਲੇ ਇੱਕ ਦੂਤ ਨੇ ਉਸ ਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ।”

6ਜਦ ਉਸ ਨੇ ਚਾਰੇ ਪਾਸੇ ਵੇਖਿਆ ਤਾਂ ਉਸ ਦੇ ਸਿਰਹਾਣੇ ਕੋਲਿਆਂ ਉੱਤੇ ਪਕਾਈ ਹੋਈ ਰੋਟੀ ਅਤੇ ਇੱਕ ਘੜਾ ਪਾਣੀ ਸੀ। ਉਸਨੇ ਖਾਧਾ ਪੀਤਾ ਅਤੇ ਫਿਰ ਲੇਟ ਗਿਆ।

7ਯਾਹਵੇਹ ਦਾ ਦੂਤ ਦੂਸਰੀ ਵਾਰ ਵਾਪਸ ਆਇਆ ਅਤੇ ਉਸਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਲੰਮਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.