1 ਰਾਜਿਆਂ 19

ਯਾਹਵੇਹ ਦਾ ਦੂਤ ਦੂਸਰੀ ਵਾਰ ਵਾਪਸ ਆਇਆ ਅਤੇ ਉਸਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਲੰਮਾ ਹੈ।”

1 Kings 19:7 (UKJV) And the angel of the LORD came again the second time, and touched him, and said, Arise and eat; because the journey is too great for you.

5ਤਦ ਉਹ ਝਾੜੀ ਦੇ ਹੇਠਾਂ ਲੇਟ ਗਿਆ ਅਤੇ ਸੌਂ ਗਿਆ। ਉਸੇ ਵੇਲੇ ਇੱਕ ਦੂਤ ਨੇ ਉਸ ਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ।”

6ਜਦ ਉਸ ਨੇ ਚਾਰੇ ਪਾਸੇ ਵੇਖਿਆ ਤਾਂ ਉਸ ਦੇ ਸਿਰਹਾਣੇ ਕੋਲਿਆਂ ਉੱਤੇ ਪਕਾਈ ਹੋਈ ਰੋਟੀ ਅਤੇ ਇੱਕ ਘੜਾ ਪਾਣੀ ਸੀ। ਉਸਨੇ ਖਾਧਾ ਪੀਤਾ ਅਤੇ ਫਿਰ ਲੇਟ ਗਿਆ।

7ਯਾਹਵੇਹ ਦਾ ਦੂਤ ਦੂਸਰੀ ਵਾਰ ਵਾਪਸ ਆਇਆ ਅਤੇ ਉਸਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਲੰਮਾ ਹੈ।”

8ਉਸ ਨੇ ਉੱਠ ਕੇ ਖਾਧਾ ਅਰ ਪੀਤਾ ਤਾਂ ਉਹ ਉਸ ਭੋਜਨ ਦੇ ਬਲ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਪਰਮੇਸ਼ਵਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ।

9ਉੱਥੇ ਉਸ ਨੇ ਇੱਕ ਗੁਫਾ ਵਿੱਚ ਜਾ ਕੇ ਰਾਤ ਕੱਟੀ। ਅਤੇ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.