1 ਰਾਜਿਆਂ 19

ਜਦੋਂ ਉਹ ਆਪ ਇੱਕ ਦਿਨ ਦੀ ਯਾਤਰਾ ਕਰਕੇ ਉਜਾੜ ਵਿੱਚ ਗਿਆ ਸੀ। ਉਹ ਝਾੜੂ ਵਾਲੀ ਝਾੜੀ ਕੋਲ ਆਇਆ, ਉਸ ਦੇ ਹੇਠਾਂ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਚੰਗਾ ਨਹੀਂ ਹਾਂ।”

1 Kings 19:4 (UKJV) But he himself went a day's journey into the wilderness, and came and sat down under a juniper tree: and he requested for himself that he might die; and said, It is enough; now, O LORD, take away my life; for I am not better than my fathers.

2ਤਾਂ ਈਜ਼ੇਬੇਲ ਨੇ ਏਲੀਯਾਹ ਕੋਲ ਇੱਕ ਸੰਦੇਸ਼ਵਾਹਕ ਨੂੰ ਇਹ ਆਖਣ ਲਈ ਭੇਜਿਆ, “ਦੇਵਤੇ ਮੇਰੇ ਨਾਲ ਅਜਿਹਾ ਵਰਤਾਓ ਕਰਨ, ਭਾਵੇਂ ਇਹ ਕਦੇ ਵੀ ਸਖ਼ਤ ਹੋਵੇ, ਜੇ ਕੱਲ੍ਹ ਇਸ ਸਮੇਂ ਤੱਕ ਮੈਂ ਤੇਰੀ ਜ਼ਿੰਦਗੀ ਉਹਨਾਂ ਵਿੱਚੋਂ ਇੱਕ ਵਰਗਾ ਨਾ ਕਰਾਂ।”

3ਤਾਂ ਏਲੀਯਾਹ ਡਰਿਆ ਅਤੇ ਉੱਠ ਕੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਬੇਰਸ਼ੇਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਸੇਵਕ ਨੂੰ ਤਾਂ ਉੱਥੇ ਹੀ ਛੱਡਿਆ,

4ਜਦੋਂ ਉਹ ਆਪ ਇੱਕ ਦਿਨ ਦੀ ਯਾਤਰਾ ਕਰਕੇ ਉਜਾੜ ਵਿੱਚ ਗਿਆ ਸੀ। ਉਹ ਝਾੜੂ ਵਾਲੀ ਝਾੜੀ ਕੋਲ ਆਇਆ, ਉਸ ਦੇ ਹੇਠਾਂ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਚੰਗਾ ਨਹੀਂ ਹਾਂ।”

5ਤਦ ਉਹ ਝਾੜੀ ਦੇ ਹੇਠਾਂ ਲੇਟ ਗਿਆ ਅਤੇ ਸੌਂ ਗਿਆ। ਉਸੇ ਵੇਲੇ ਇੱਕ ਦੂਤ ਨੇ ਉਸ ਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ।”

6ਜਦ ਉਸ ਨੇ ਚਾਰੇ ਪਾਸੇ ਵੇਖਿਆ ਤਾਂ ਉਸ ਦੇ ਸਿਰਹਾਣੇ ਕੋਲਿਆਂ ਉੱਤੇ ਪਕਾਈ ਹੋਈ ਰੋਟੀ ਅਤੇ ਇੱਕ ਘੜਾ ਪਾਣੀ ਸੀ। ਉਸਨੇ ਖਾਧਾ ਪੀਤਾ ਅਤੇ ਫਿਰ ਲੇਟ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.