1 ਰਾਜਿਆਂ 19

ਤਾਂ ਈਜ਼ੇਬੇਲ ਨੇ ਏਲੀਯਾਹ ਕੋਲ ਇੱਕ ਸੰਦੇਸ਼ਵਾਹਕ ਨੂੰ ਇਹ ਆਖਣ ਲਈ ਭੇਜਿਆ, “ਦੇਵਤੇ ਮੇਰੇ ਨਾਲ ਅਜਿਹਾ ਵਰਤਾਓ ਕਰਨ, ਭਾਵੇਂ ਇਹ ਕਦੇ ਵੀ ਸਖ਼ਤ ਹੋਵੇ, ਜੇ ਕੱਲ੍ਹ ਇਸ ਸਮੇਂ ਤੱਕ ਮੈਂ ਤੇਰੀ ਜ਼ਿੰਦਗੀ ਉਹਨਾਂ ਵਿੱਚੋਂ ਇੱਕ ਵਰਗਾ ਨਾ ਕਰਾਂ।”

1 Kings 19:2 (UKJV) Then Jezebel sent a messenger unto Elijah, saying, So let the gods do to me, and more also, if I make not your life as the life of one of them by tomorrow about this time.

1ਹੁਣ ਅਹਾਬ ਨੇ ਈਜ਼ੇਬੇਲ ਨੂੰ ਉਹ ਸਭ ਕੁਝ ਦੱਸਿਆ ਜੋ ਏਲੀਯਾਹ ਨੇ ਕੀਤਾ ਸੀ ਅਤੇ ਕਿਵੇਂ ਉਸਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਮਾਰਿਆ ਸੀ।

2ਤਾਂ ਈਜ਼ੇਬੇਲ ਨੇ ਏਲੀਯਾਹ ਕੋਲ ਇੱਕ ਸੰਦੇਸ਼ਵਾਹਕ ਨੂੰ ਇਹ ਆਖਣ ਲਈ ਭੇਜਿਆ, “ਦੇਵਤੇ ਮੇਰੇ ਨਾਲ ਅਜਿਹਾ ਵਰਤਾਓ ਕਰਨ, ਭਾਵੇਂ ਇਹ ਕਦੇ ਵੀ ਸਖ਼ਤ ਹੋਵੇ, ਜੇ ਕੱਲ੍ਹ ਇਸ ਸਮੇਂ ਤੱਕ ਮੈਂ ਤੇਰੀ ਜ਼ਿੰਦਗੀ ਉਹਨਾਂ ਵਿੱਚੋਂ ਇੱਕ ਵਰਗਾ ਨਾ ਕਰਾਂ।”

3ਤਾਂ ਏਲੀਯਾਹ ਡਰਿਆ ਅਤੇ ਉੱਠ ਕੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਬੇਰਸ਼ੇਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਸੇਵਕ ਨੂੰ ਤਾਂ ਉੱਥੇ ਹੀ ਛੱਡਿਆ,

4ਜਦੋਂ ਉਹ ਆਪ ਇੱਕ ਦਿਨ ਦੀ ਯਾਤਰਾ ਕਰਕੇ ਉਜਾੜ ਵਿੱਚ ਗਿਆ ਸੀ। ਉਹ ਝਾੜੂ ਵਾਲੀ ਝਾੜੀ ਕੋਲ ਆਇਆ, ਉਸ ਦੇ ਹੇਠਾਂ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਚੰਗਾ ਨਹੀਂ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.