1 ਰਾਜਿਆਂ 2

ਜਦੋਂ ਦਾਵੀਦ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੁਕਮ ਦਿੱਤਾ।

1 Kings 2:1 (UKJV) Now the days of David drew nigh that he should die; and he charged Solomon his son, saying,

1ਜਦੋਂ ਦਾਵੀਦ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੁਕਮ ਦਿੱਤਾ।

2“ਮੈਂ ਸਾਰੀ ਸਰਿਸ਼ਟੀ ਦੀ ਤਰ੍ਹਾਂ ਮਰਨ ਵਾਲਾ ਹਾਂ, ਇਸ ਲਈ ਤਕੜਾ ਹੋ, ਮਰਦ ਬਣ।

3ਧਿਆਨ ਰੱਖ ਕਿ ਯਾਹਵੇਹ ਤੇਰਾ ਪਰਮੇਸ਼ਵਰ ਕੀ ਚਾਹੁੰਦਾ ਹੈ: ਉਸਦੀ ਆਗਿਆਕਾਰੀ ਵਿੱਚ ਚੱਲ, ਅਤੇ ਉਸਦੇ ਹੁਕਮਾਂ ਅਤੇ ਬਿਧੀਆਂ, ਨਿਯਮਾਂ ਅਤੇ ਸਾਖੀਆਂ ਦੀ ਪਾਲਣਾ ਕਰ, ਜਿਵੇਂ ਕਿ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਗਿਆ ਹੈ। ਇਸ ਕਾਰਨ ਤੂੰ ਹਰ ਕੰਮ ਵਿੱਚ ਜੋ ਤੂੰ ਕਰੇ ਅਤੇ ਜਿੱਥੇ ਵੀ ਮੂੰਹ ਕਰੇ, ਸਫ਼ਲ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.