51ਤਦ ਸ਼ਲੋਮੋਨ ਨੂੰ ਦੱਸਿਆ ਗਿਆ, “ਅਦੋਨੀਯਾਹ ਰਾਜਾ ਸ਼ਲੋਮੋਨ ਤੋਂ ਡਰਦਾ ਹੈ ਅਤੇ ਜਗਵੇਦੀ ਦੇ ਸਿੰਗਾਂ ਨਾਲ ਚਿੰਬੜਿਆ ਹੋਇਆ ਹੈ। ਉਹ ਆਖਦਾ ਹੈ, ‘ਸ਼ਲੋਮੋਨ ਰਾਜਾ ਅੱਜ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਸੇਵਕ ਨੂੰ ਤਲਵਾਰ ਨਾਲ ਨਹੀਂ ਵੱਢੇਗਾ।’ ”
52ਸ਼ਲੋਮੋਨ ਨੇ ਉੱਤਰ ਦਿੱਤਾ, “ਜੇ ਉਹ ਆਪਣੇ ਆਪ ਨੂੰ ਭਲਾ ਮਨੁੱਖ ਬਣਾਵੇ ਤਾਂ ਉਸ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਾ ਡਿੱਗੇਗਾ। ਪਰ ਜੇ ਉਸ ਵਿੱਚ ਬੁਰਾਈ ਪਾਈ ਜਾਂਦੀ ਹੈ, ਤਾਂ ਉਹ ਮਰ ਜਾਵੇਗਾ।”
53ਤਦ ਸ਼ਲੋਮੋਨ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲੈ ਆਏ ਅਤੇ ਅਦੋਨੀਯਾਹ ਨੇ ਆ ਕੇ ਸ਼ਲੋਮੋਨ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਸ਼ਲੋਮੋਨ ਨੇ ਆਖਿਆ, ਆਪਣੇ ਘਰ ਜਾ।