1 ਰਾਜਿਆਂ 1

ਤਦ ਸ਼ਲੋਮੋਨ ਨੂੰ ਦੱਸਿਆ ਗਿਆ, “ਅਦੋਨੀਯਾਹ ਰਾਜਾ ਸ਼ਲੋਮੋਨ ਤੋਂ ਡਰਦਾ ਹੈ ਅਤੇ ਜਗਵੇਦੀ ਦੇ ਸਿੰਗਾਂ ਨਾਲ ਚਿੰਬੜਿਆ ਹੋਇਆ ਹੈ। ਉਹ ਆਖਦਾ ਹੈ, ‘ਸ਼ਲੋਮੋਨ ਰਾਜਾ ਅੱਜ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਸੇਵਕ ਨੂੰ ਤਲਵਾਰ ਨਾਲ ਨਹੀਂ ਵੱਢੇਗਾ।’ ”

1 Kings 1:51 (UKJV) And it was told Solomon, saying, Behold, Adonijah fears king Solomon: for, lo, he has caught hold on the horns of the altar, saying, Let king Solomon swear unto me today that he will not slay his servant with the sword.

49ਇਹ ਸੁਣ ਕੇ ਅਦੋਨੀਯਾਹ ਦੇ ਸਾਰੇ ਮਹਿਮਾਨ ਘਬਰਾ ਗਏ ਅਤੇ ਆਪਣੇ-ਆਪਣੇ ਰਾਹ ਤੁਰ ਪਏ।

50ਪਰ ਅਦੋਨੀਯਾਹ ਨੇ ਸ਼ਲੋਮੋਨ ਤੋਂ ਡਰ ਦੇ ਹੋਏ ਜਾ ਕੇ ਜਗਵੇਦੀ ਦੇ ਸਿੰਗਾਂ ਨੂੰ ਫੜ ਲਿਆ।

51ਤਦ ਸ਼ਲੋਮੋਨ ਨੂੰ ਦੱਸਿਆ ਗਿਆ, “ਅਦੋਨੀਯਾਹ ਰਾਜਾ ਸ਼ਲੋਮੋਨ ਤੋਂ ਡਰਦਾ ਹੈ ਅਤੇ ਜਗਵੇਦੀ ਦੇ ਸਿੰਗਾਂ ਨਾਲ ਚਿੰਬੜਿਆ ਹੋਇਆ ਹੈ। ਉਹ ਆਖਦਾ ਹੈ, ‘ਸ਼ਲੋਮੋਨ ਰਾਜਾ ਅੱਜ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਸੇਵਕ ਨੂੰ ਤਲਵਾਰ ਨਾਲ ਨਹੀਂ ਵੱਢੇਗਾ।’ ”

52ਸ਼ਲੋਮੋਨ ਨੇ ਉੱਤਰ ਦਿੱਤਾ, “ਜੇ ਉਹ ਆਪਣੇ ਆਪ ਨੂੰ ਭਲਾ ਮਨੁੱਖ ਬਣਾਵੇ ਤਾਂ ਉਸ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਾ ਡਿੱਗੇਗਾ। ਪਰ ਜੇ ਉਸ ਵਿੱਚ ਬੁਰਾਈ ਪਾਈ ਜਾਂਦੀ ਹੈ, ਤਾਂ ਉਹ ਮਰ ਜਾਵੇਗਾ।”

53ਤਦ ਸ਼ਲੋਮੋਨ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲੈ ਆਏ ਅਤੇ ਅਦੋਨੀਯਾਹ ਨੇ ਆ ਕੇ ਸ਼ਲੋਮੋਨ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਸ਼ਲੋਮੋਨ ਨੇ ਆਖਿਆ, ਆਪਣੇ ਘਰ ਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.