47ਪਾਤਸ਼ਾਹ ਦੇ ਸੇਵਕ ਆ ਕੇ ਸਾਡੇ ਮਾਲਕ ਪਾਤਸ਼ਾਹ ਦਾਵੀਦ ਨੂੰ ਵਧਾਈਆਂ ਦੇ ਰਹੇ ਹਨ, ‘ਕਿ ਤੁਹਾਡਾ ਪਰਮੇਸ਼ਵਰ ਸ਼ਲੋਮੋਨ ਦਾ ਨਾਮ ਤੇਰੇ ਨਾਲੋਂ ਵੱਧ ਅਤੇ ਉਹ ਦੇ ਸਿੰਘਾਸਣ ਨੂੰ ਤੇਰੇ ਨਾਲੋਂ ਵੱਡਾ ਕਰੇ!’ ਅਤੇ ਪਾਤਸ਼ਾਹ ਨੇ ਆਪਣੇ ਬਿਸਤਰੇ ਉੱਤੇ ਮੱਥਾ ਟੇਕਿਆ।
48ਅਤੇ ਆਖਿਆ, ‘ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਸ ਨੇ ਮੈਨੂੰ ਪੁੱਤਰ ਦਿੱਤਾ ਜਿਹੜਾ ਮੇਰੀਆਂ ਅੱਖਾਂ ਦੇ ਵੇਖਦਿਆਂ ਮੇਰੀ ਰਾਜ ਗੱਦੀ ਉੱਤੇ ਬੈਠਾ ਹੈ।’ ”
49ਇਹ ਸੁਣ ਕੇ ਅਦੋਨੀਯਾਹ ਦੇ ਸਾਰੇ ਮਹਿਮਾਨ ਘਬਰਾ ਗਏ ਅਤੇ ਆਪਣੇ-ਆਪਣੇ ਰਾਹ ਤੁਰ ਪਏ।
50ਪਰ ਅਦੋਨੀਯਾਹ ਨੇ ਸ਼ਲੋਮੋਨ ਤੋਂ ਡਰ ਦੇ ਹੋਏ ਜਾ ਕੇ ਜਗਵੇਦੀ ਦੇ ਸਿੰਗਾਂ ਨੂੰ ਫੜ ਲਿਆ।
51ਤਦ ਸ਼ਲੋਮੋਨ ਨੂੰ ਦੱਸਿਆ ਗਿਆ, “ਅਦੋਨੀਯਾਹ ਰਾਜਾ ਸ਼ਲੋਮੋਨ ਤੋਂ ਡਰਦਾ ਹੈ ਅਤੇ ਜਗਵੇਦੀ ਦੇ ਸਿੰਗਾਂ ਨਾਲ ਚਿੰਬੜਿਆ ਹੋਇਆ ਹੈ। ਉਹ ਆਖਦਾ ਹੈ, ‘ਸ਼ਲੋਮੋਨ ਰਾਜਾ ਅੱਜ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਸੇਵਕ ਨੂੰ ਤਲਵਾਰ ਨਾਲ ਨਹੀਂ ਵੱਢੇਗਾ।’ ”