10ਤਦ ਦਾਵੀਦ ਆਪਣੇ ਪੁਰਖਿਆਂ ਨਾਲ ਸੋ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦੱਬਿਆ ਗਿਆ।
11ਦਾਵੀਦ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਸੱਤ ਸਾਲ ਹੇਬਰੋਨ ਵਿੱਚ ਅਤੇ ਤੇਤੀ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ।
12ਸੋ ਸ਼ਲੋਮੋਨ ਆਪਣੇ ਪਿਤਾ ਦਾਵੀਦ ਦੀ ਗੱਦੀ ਉੱਤੇ ਬੈਠਾ ਅਤੇ ਉਹ ਦਾ ਰਾਜ ਦ੍ਰਿੜ੍ਹ ਹੋ ਗਿਆ।
13ਹੁਣ ਹੇਗੀਥ ਦਾ ਪੁੱਤਰ ਅਦੋਨੀਯਾਹ ਸ਼ਲੋਮੋਨ ਦੀ ਮਾਤਾ ਬਥਸ਼ਬਾ ਕੋਲ ਗਿਆ। ਬੈਥਸ਼ੇਬਾ ਨੇ ਉਸਨੂੰ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?” ਉਸ ਨੇ ਉੱਤਰ ਦਿੱਤਾ, “ਹਾਂ, ਮੈ ਸ਼ਾਂਤੀ ਨਾਲ ਆਇਆ ਹਾਂ।”
14ਤਦ ਉਸ ਨੇ ਕਿਹਾ, ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਸਨੇ ਜਵਾਬ ਦਿੱਤਾ, “ਤੂੰ ਕਰ ਸਕਦਾ ਹੈ।”